28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਪ੍ਰੋਜੈਕਟ ਸੜਕ 'ਤੇ ਕਰਾਸ ਬੈਰੀਅਰ ਲਗਾਏ

Ad Position 21
No active advertisement
ਅਜੀਤ ਡੈਸਕ 10-05-2026
ਸ਼ਾਹਪੁਰ ਕੰਢੀ, 9 ਮਈ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵਲੋਂ 13 ਕਿੱਲੋਮੀਟਰ ਲੰਮੀ ਪ੍ਰੋਜੈਕਟ ਸੜਕ 'ਤੇ ਲਗਪਗ 20 ਲੱਖ ਰੁਪਏ ਖ਼ਰਚ ਕੇ ਕਰਾਸ ਬੈਰੀਅਰ ਲਗਾਏ ਹਨ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਸਰਵਜੋਤ ਸਿੰਘ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਨੰੂ ਜਾਂਦੀ ਇਹ 13 ਕਿੱਲੋਮੀਟਰ ਲੰਮੀ ਸੜਕ ਦੇ ਇਕ ਪਾਸੇ ਡੂੰਘਾ ਰਾਵੀ ਦਰਿਆ ਹੈ ਤੇ ਇਕ ਪਾਸੇ ਉੱਚੀਆਂ ਪਹਾੜੀਆਂ | ਬਰਸਾਤਾਂ ਦੇ ਦਿਨਾਂ ਵਿਚ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਇਸ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮੰਤਵ ਨਾਲ ਹੀ ਇਹ ਕਰਾਸ ਬੈਰੀਅਰ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਜਿਥੇ ਵੀ ਲੋੜ ਮਹਿਸੂਸ ਹੋਈ, ਉਥੇ ਕਰਾਸ ਬੈਰੀਅਰ ਲਗਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਤੇ ਬਾਗ਼ਬਾਨ ਵਿਪਨ ਸਿੰਘ ਪਠਾਨੀਆ ਦਾ ਦਿਹਾਂਤ <br/> ਅਗਲੀ ਖ਼ਬਰ ਪਸ਼ੂ ਪਾਲਕਾਂ ਲਈ ਜਾਗੂਰਕਤਾ ਕੈਂਪ ਲਗਾਇਆ
Ad Position 24