30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਫ਼ਾਈ ਸੇਵਕਾਂ ਵਲੋਂ ਕਾਦੀਆਂ ਸ਼ਹਿਰ 'ਚ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 12-05-2026
ਕਾਦੀਆਂ, 11 ਮਈ (ਕੁਲਵਿੰਦਰ ਸਿੰਘ)-ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ 6 ਮਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ | ਅੱਜ ਸਫ਼ਾਈ ਸੇਵਕਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਗੁੱਸਾ ਉਸ ਸਮੇਂ ਫੁੱਟਿਆ, ਜਦੋਂ ਸਮੂਹ ਸਫ਼ਾਈ ਸੇਵਕਾਂ ਵਲੋਂ ਕਾਦੀਆਂ ਸ਼ਹਿਰ ਅੰਦਰ ਇਕ ਵੱਡੀ ਰੋਸ ਰੈਲੀ ਕੱਢੀ ਗਈ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਹ ਰੋਸ ਰੈਲੀ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ, ਬੁੱਟਰ ਚੌਕ, ਪ੍ਰਭਾਕਰ ਚੌਕ, ਬੱਸ ਸਟੈਂਡ, ਮਹਾਰਾਜਾ ਜੱਸਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਬਟਾਲਾ ਰੋਡ, ਮੇਨ ਬਾਜ਼ਾਰ ਤੋਂ ਹੁੰਦੀ ਹੋਈ ਨਗਰ ਕੌਂਸਲ ਦਫ਼ਤਰ ਵਿਖੇ ਆ ਕੇ ਸਮਾਪਤ ਹੋਈ | ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਹਿਮਤ ਮਸੀਹ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨਹੀਂ ਮੰਨ ਰਹੀ ਅਤੇ ਲਾਰੇ-ਲੱਪੇ ਵਾਲੀ ਨੀਤੀ ਨਾਲ ਸਮਾਂ ਲੰਘਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਇਸ ਤੋਂ ਵੀ ਤੇਜ ਸੰਘਰਸ਼ ਛੇੜਿਆ ਜਾਵੇਗਾ | ਇਸ ਮੌਕੇ ਅਜੀਤ ਲਾਲ, ਨਰੇਸ਼, ਗੁਰਦੀਪ, ਅਵਿਨਾਸ਼, ਧਰਮਵੀਰ, ਮਹਾਂਵੀਰ, ਰਾਜੂ, ਸੂਰਜ, ਸੰਨੀ, ਬੱਬਲੀ, ਅਮਨ, ਰਾਜਨ ਰਾਮ ਲਾਲ, ਸ਼ਿਵ ਮਹਾਂਵੀਰ, ਗੋਲਡੀ, ਰਮੇਸ਼, ਮੋਹਨ ਲਾਲ, ਦੀਪਕ, ਰਾਮਨਾਥ, ਸ਼ਾਮ ਲਾਲ, ਅਸ਼ੋਕ, ਮੋਹਨ ਲਾਲ, ਸ਼ੀਲਾ ਰਾਣੀ, ਪ੍ਰਵੀਨ, ਰਾਣੀ, ਨਿੰਮੋ, ਸੁਨੀਲ, ਰਜੇਸ਼ ਆਦਿ ਸਫਾਈ ਸੇਵਕ ਹਾਜ਼ਰ ਸਨ | ਉਧਰ ਸ਼ਹਿਰ ਦੇ ਸਾਰੇ ਗਲੀ ਮਹੱਲਿਆਂ ਅੰਦਰ ਤੇ ਮੁੱਖ ਸੜਕਾਂ 'ਤੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ, ਜੇਕਰ ਆਉਂਦੇ ਦਿਨਾਂ ਵਿਚ ਸਫ਼ਾਈ ਨਾ ਹੋਈ ਤਾਂ ਗੰਦਗੀ ਕਾਰਨ ਕੋਈ ਮਹਾਂਮਾਰੀ ਫ਼ੈਲ ਸਕਦੀ ਹੈ | ਲੋਕ ਕੂੜੇ ਕਰਕਟ ਕਾਰਨ ਡਾਹਢੇ ਪ੍ਰੇਸ਼ਾਨ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੀ.ਸੈਕੰ. ਸਕੂਲ ਮੀਰਪੁਰ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਪੁਲਿਸ ਨਹੀਂ ਕਰ ਰਹੀ ਕਾਰਵਾਈ-ਕਿਸਾਨ ਕਮਲਜੀਤ ਸਿੰਘ
Ad Position 24