30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡਿਪਟੀ ਕਮਿਸ਼ਨਰ ਦੇ ਹੁਕਮਾਂ ਨੰੂ ਨਜ਼ਰ ਅੰਦਾਜ਼ ਕਰਕੇ ਲਗਾਈ ਨਾੜ ਨੂੰ ਅੱਗ

Ad Position 21
No active advertisement
ਅਜੀਤ ਡੈਸਕ 12-05-2026
ਤਿੱਬੜ, 11 ਮਈ (ਸੋਹਨ ਮਲਿਕ)-ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ ਜਾਰੀ ਕੀਤੇ ਹਨ ਕਿ ਗੁਰਦਾਸਪੁਰ ਇਲਾਕੇ ਵਿਚ ਕੋਈ ਵੀ ਨਾੜ ਨੂੰ ਅੱਗ ਨਹੀਂ ਲਗਾਏਗਾ | ਪਰ ਸਖ਼ਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਵੀ ਸਮਾਜ ਦੇ ਵੈਰੀ, ਸਮਾਜ ਨੂੰ ਦੂਸ਼ਿਤ ਕਰਨ ਤੋਂ ਬਾਜ ਨਹੀਂ ਆਉਂਦੇ | ਪਿੰਡ ਤਲਵੰਡੀ ਬਥੁਨਗੜ੍ਹ ਅਤੇ ਪਿੰਡ ਤਿੱਬੜ ਵਿਖੇ ਪੀ.ਆਰ.ਐੱਸ.ਸੀ ਤੋਂ ਪ੍ਰਾਪਤ ਲੋਕੇਸ਼ਨ ਦੇ ਅਨੁਸਾਰ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲੱਗਣ ਸਬੰਧੀ ਜਾਣਕਾਰੀ ਪ੍ਰਾਪਤ ਹੋਣ 'ਤੇ ਦਿਲਬਾਗ ਸਿੰਘ ਕਲੱਸਟਰ ਅਫ਼ਸਰ ਸਟਬਲ ਬਰਨਿੰਗ ਬਲਾਕ ਧਾਰੀਵਾਲ ਵਲੋਂ ਮੌਕਾ ਦੇਖਿਆ ਗਿਆ | ਜਦੋਂ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਨਿਸ਼ਾਨ ਨੱਥਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਤਲਵੰਡੀ ਬਥੁਨਗੜ੍ਹ 'ਤੇ ਥਾਣਾ ਤਿੱਬੜ ਵਿਖੇ ਐੱਸ.ਪੀ.ਐੱਲ 3 ਤਹਿਤ ਮਾਮਲਾ ਦਰਜ ਕੀਤਾ ਗਿਆ | ਇਸੇ ਤਰ੍ਹਾਂ ਪਿੰਡ ਤਿੱਬੜ ਵਿਖੇ ਅਸੀਸ ਕੁਮਾਰ ਕਲੱਸਟਰ ਅਫ਼ਸਰ ਸਟਬਲ ਬਰਨਿੰਗ ਬਲਾਕ ਧਾਰੀਵਾਲ ਵਲੋਂ ਪਿੰਡ ਤਿੱਬੜ ਵਿਖੇ ਛਾਪੇਮਾਰੀ ਕਰਕੇ ਐੱਸ.ਪੀ.ਐੱਲ ਤਹਿਤ ਨਿਸ਼ਾਨ ਰੇਸ਼ਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਤਿੱਬੜ, ਸੁਖਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਜਗਤ ਸਿੰਘ ਤੇ ਸਤਨਾਮ ਸਿੰਘ ਪੁੱਤਰ ਲਛਮਣ ਸਿੰਘ ਖ਼ਿਲਾਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਥਾਣਾ ਤਿੱਬੜ ਵਿਖੇ ਮਾਮਲੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਬੀ.ਐਮ.ਐਸ.ਐਮ. ਗਰੁੱਪ ਪੁਰਾਣਾ ਸ਼ਾਲਾ ਦੇ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਅਗਲੀ ਖ਼ਬਰ ਸ.ਸ.ਸ.ਸ. ਵਡਾਲਾ ਗ੍ਰੰਥੀਆਂ ਦੀ ਵਿਦਿਆਰਥਣ ਦਸਵੀਂ ਦੀ ਮੈਰਿਟ ਸੂਚੀ 'ਚ <br/>
Ad Position 24