30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਧਾਰੀਵਾਲ, 11 ਮਈ (ਜੇਮਸ ਨਾਹਰ)-ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿ: ਬਲਾਕ ਧਾਰੀਵਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਸਤਪਾਲ ਡਡਵਾਂ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਕੀਤੀ ਗਈ | ਇਸ ਦੌਰਾਨ ਡਾਕਟਰ ਸਤਪਾਲ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੋ ਮੰਗ ਅਸੀਂ ਸਰਕਾਰ ਨੂੰ ਵਾਰ-ਵਾਰ ਦੱਸ ਰਹੇ ਹਾਂ, ਉਸ ਮੰਗ ਨੂੰ ਜਲਦੀ ਪੂਰਿਆਂ ਕਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ 1963 ਦੀ ਪੰਜਾਬ ਵਿਚ ਆਰ.ਐੱਮ.ਪੀ. ਰਜਿਸਟ੍ਰੇਸ਼ਨ ਬੰਦ ਪਈ ਹੈ, ਉਸ ਨੂੰ ਚਾਲੂ ਕੀਤਾ ਜਾਵੇ, ਕਿਉਂਕਿ 'ਆਪ' ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਆਰ.ਐੱਮ.ਪੀ. ਰਜਿਸਟ੍ਰੇਸ਼ਨ ਪਹਿਲ ਦੇ ਆਧਾਰ 'ਤੇ ਚਾਲੂ ਕੀਤੀ ਜਾਵੇਗੀ, ਜੋ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਰਜਿਸਟ੍ਰੇਸ਼ਨ ਚਾਲੂ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਿਆਂ ਕਰੇ ਅਤੇ ਰਜਿਸਟ੍ਰੇਸ਼ਨ ਦੁਬਾਰਾ ਚਾਲੂ ਕਰ ਕੇ ਪੇਂਡੂ ਡਾਕਟਰਾਂ ਦਾ ਭਵਿੱਖ ਉਜਵਲ ਕੀਤਾ ਜਾਵੇ | ਇਸ ਮੌਕੇ ਜਗਜੀਵਨ ਭੁੰਬਲੀ, ਬਲਕਾਰ ਸਿੰਘ ਕਲਿਆਣਪੁਰ, ਰਜਿੰਦਰਪਾਲ ਕਲਿਆਣਪੁਰ, ਰਛਪਾਲ ਸਿੰਘ ਛੋਟੇਪੁਰ, ਡਾ. ਸੰਤੋਖ ਰਾਜ ਭਗਤ ਬਿਧੀਪੁਰ, ਬਲਵਿੰਦਰ ਸਿੰਘ ਲੇਹਲ, ਡਾ. ਅਸ਼ਵਨੀ ਕੁਮਾਰ ਜਫਰਵਾਲ, ਡਾ. ਮੰਗਲ, ਡਾ. ਅਸ਼ਨੀ ਕੁਮਾਰ ਪੰਡੋਰੀ, ਡਾ. ਬਿਸ਼ਨ ਦਾਸ ਅਹਿਮਦਾਬਾਦ, ਡਾ. ਜਨਕ ਖੁੰਡਾ ਆਦਿ ਹੋਰ ਬਹੁਤ ਸਾਰੇ ਡਾਕਟਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਵਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਮੀਟਿੰਗ <br/>
Ad Position 24