31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਵਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

Ad Position 21
No active advertisement
ਅਜੀਤ ਡੈਸਕ 12-05-2026
ਧਾਰੀਵਾਲ, 11 ਮਈ (ਜੇਮਸ ਨਾਹਰ)-ਪੰਜਾਬ ਰੋਡਵੇਜ਼ ਪਨਬੱਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਯੂਨੀਅਨ ਬਟਾਲਾ ਵਲੋਂ ਮੁੱਖ ਸਲਾਹਕਾਰ ਪ੍ਰਦੀਪ, ਪਰਮਜੀਤ ਸਿੰਘ ਕੋਹਾੜ ਮੀਤ ਪ੍ਰਧਾਨ, ਗੌਰਵ ਸ਼ਰਮਾ ਸੰਯੁਕਤ ਸਕੱਤਰ, ਰੋਹਿਤ ਸੈਣੀ ਆਦਿ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਨਗਰ ਕੌਂਸਲ ਦਫਤਰ ਧਾਰੀਵਾਲ ਦੇ ਸਫਾਈ ਸੇਵਕ ਯੂਨੀਅਨ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਮਰਥਨ ਕੀਤਾ | ਇਹ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਇਹ ਅਣਮਿੱਥੇ ਸਮੇਂ ਲਈ ਰੋਸ ਧਰਨਾ ਉਨੀ ਦੇਰ ਤੱਕ ਚੱਲਦਾ ਰਹੇਗਾ, ਜਿੰਨੀ ਦੇਰ ਤੱਕ ਸਰਕਾਰ ਵਲੋਂ ਸਾਡੀਆਂ ਮੰਗਾਂ ਨੂੰ ਪੂਰਿਆਂ ਨਹੀਂ ਕਰ ਦਿੱਤਾ ਜਾਂਦਾ | ਇਸ ਮੌਕੇ ਜ਼ਿਲ੍ਹਾ ਸਕੱਤਰ ਸਿਕੰਦਰ, ਪ੍ਰਧਾਨ ਜਤਿੰਦਰ (ਪਿੰਕਾ), ਮੀਤ ਪ੍ਰਧਾਨ ਗੀਤਾ ਗਿੱਲ, ਜ਼ਿਲ੍ਹਾ ਮੀਤ ਪ੍ਰਧਾਨ ਬੁੱਧੂ, ਅਸ਼ਵਨੀ, ਮੁਕੱਦਰ, ਸੌਰਵ, ਵਿਸ਼ਾਲ ਗਿੱਲ, ਬੀਬੀ ਸੁਦੇਸ਼, ਬੀਬੀ ਕਿਰਨ, ਬੀਬੀ ਵਰਸ਼ਾ ਆਦਿ ਹੋਰ ਸਫਾਈ ਸੇਵਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 32ਵੀਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਅਹਿਮ ਮੀਟਿੰਗ
Ad Position 24