18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਰਚੋਵਾਲ ਮੇਨ ਰੋਡ 'ਤੇ ਪਏ ਵੱਡੇ-ਵੱਡੇ ਟੋਇਆਂ 'ਚ ਫਸਣ ਕਾਰਨ ਕਣਕ ਨਾਲ ਭਰੀ ਟਰਾਲੀ ਪਲਟੀ <br/>

Ad Position 21
No active advertisement
ਅਜੀਤ ਡੈਸਕ 13-05-2026
ਹਰਚੋਵਾਲ, 12 ਮਈ (ਢਿਲੋਂ, ਭਾਮ)-ਹਰਚੋਵਾਲ ਅੱਡੇ ਤੋਂ ਗੁਰਦਾਸਪੁਰ ਰੋਡ ਉੱਪਰ ਪਏ ਵੱਡੇ-ਵੱਡੇ ਟੋਇਆ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ, ਪਰ ਅਫਸੋਸ ਕਿ ਸੜਕ ਮਹਿਕਮੇ ਦੇ ਕਰਮਚਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ | ਇਸ ਪ੍ਰਤੀ ਜਥੇਦਾਰ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਦਲਬੀਰ ਸਿੰਘ, ਭਾਈ ਸੁਖਬੀਰ ਸਿੰਘ, ਸਰਪੰਚ ਧਰਮਿੰਦਰ ਸਿੰਘ, ਸਰਪੰਚ ਹਰਭੇਜ ਸਿੰਘ ਭਾਮ ਤੇ ਹੋਰ ਰਾਹਗੀਰਾਂ ਨੇ ਦੱਸਿਆ ਕਿ ਮੇਨ ਰੋਡ ਉੱਪਰ ਬਹੁਤ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਭਾਰੀ ਵਾਹਨ ਜਦੋਂ ਟੋਇਆਂ ਵਿਚ ਵੱਜਦੇ ਹਨ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਹੈ ਜਾਂ ਸੜਕ 'ਤੇ ਟੋਇਆਂ ਵਿਚ ਫਸ ਜਾਂਦੇ ਹਨ | ਰਾਤੀ ਮੀਂਹ ਪੈਣ ਕਾਰਨ ਸੜਕ 'ਤੇ ਪਾਣੀ ਖੜਾ ਹੋਇਆ ਹੈ ਤੇ ਮੇਨ ਰੋਡ ਉੱਪਰ ਖੜੇ੍ਹ ਪਾਣੀ ਹੋਣ ਨਾਲ ਭਾਰੀ ਵਾਹਨਾਂ ਨੂੰ ਪਤਾ ਵੀ ਨਹੀਂ ਲਗਦਾ | ਅੱਜ ਇਕ ਕਣਕ ਨਾਲ ਭਰੀ ਟਰੈਕਟਰ-ਟਰਾਲੀ ਮੇਨ ਰੋਡ ਦੇ ਉੱਪਰ ਹੀ ਪਲਟ ਗਈ, ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ | ਦੂਜੇ ਪਾਸੇ ਉਸ ਮੇਨ ਰੋਡ ਦੇ ਨੇੜੇ ਹੀ ਇਕ ਛੱਪੜ ਹੈ, ਜਿਸ ਵਿਚ ਪਿੰਡ ਦਾ ਬਹੁਤ ਸਾਰਾ ਪਾਣੀ ਆਉਣ ਨਾਲ ਉਹ ਭਰਿਆ ਹੋਇਆ ਹੈ | ਉਹ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਸੜਕ ਬਾਰ-ਬਾਰ ਉਥੋਂ ਹੀ ਟੁੱਟ ਜਾਂਦੀ ਹੈ | ਦੂਜੇ ਪਾਸੇ ਜਦੋਂ ਟੁੱਟੀ ਸੜਕ ਕਾਰਨ ਉਥੇ ਕੋਈ ਵਹੀਕਲ ਫਸ ਜਾਂਦਾ ਹੈ ਤਾਂ ਸਕੂਲਾਂ ਦੀਆਂ ਬੱਸਾਂ ਅਤੇ ਬੱਚਿਆਂ ਨੂੰ ਆਉਣ-ਜਾਣ ਵਿਚ ਬਹੁਤ ਮੁਸ਼ਕਿਲ ਹੋ ਰਹੀ ਹੈ | ਰੋਜ਼ ਬੱਚੇ ਘਰਾਂ ਨੂੰ ਲੇਟ ਪਹੁੰਚਦੇ ਹਨ | ਮੇਨ ਰੋਡ ਦੇ 'ਤੇ ਦੋ-ਦੋ ਘੰਟੇ ਜਾਮ ਲੱਗਾ ਰਹਿੰਦਾ ਹੈ, ਪਰ ਮਹਿਕਮੇ ਦੇ ਅਧਿਕਾਰੀਆਂ 'ਤੇ ਕੋਈ ਅਸਰ ਨਹੀਂ ਹੋ ਰਿਹਾ | ਉਨ੍ਹਾਂ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਟੁੱਟੇ ਹੋਏ ਮੁੱਖ ਰੋਡ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਅਤੇ ਲੱਗ ਰਹੇ ਜਾਮ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸ਼੍ਰੋ.ਅ. ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਦੀ ਪ੍ਰੇਰਨਾ ਸਦਕਾ ਪੰਜਾਬੀ ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
Ad Position 24