18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਆਰ.ਟੀ.ਓ ਦਫ਼ਤਰ ਦਾ ਟਰੈਕ ਹਨੇਰੀ ਨਾਲ ਹੋਇਆ ਬੰਦ-ਜਨਤਾ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 13-05-2026
ਗੁਰਦਾਸਪੁਰ, 12 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦਾ ਕੰਮ ਵਧੀਆ ਤਰੀਕੇ ਨਾਲ ਚਲਾਉਣ ਲਈ ਪੀ.ਸੀ.ਐਸ ਅਧਿਕਾਰੀ ਨਿਯੁਕਤ ਕਰਕੇ ਆਨਲਾਈਨ ਕੰਮ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਬੀਤੇ ਕੱਲ੍ਹ ਤੇਜ਼ ਹਨੇਰੀ ਤੇ ਮੀਂਹ ਨਾਲ ਟਰਾਂਸਪੋਰਟ ਵਿਭਾਗ ਗੁਰਦਾਸਪੁਰ ਦਾ ਟਰੈਕ ਬੰਦ ਹੋਣ ਨਾਲ ਜਿਥੇ ਆਈ.ਡੀ ਪ੍ਰਭਾਵਿਤ ਰਹੀ, ਉਥੇ ਲੋਕਾਂ ਦੇ ਕੰਮ ਨਾ ਹੋਣ ਕਾਰਨ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਦਫ਼ਤਰ 'ਚ ਕੰਮ ਕਰਵਾਉਣ ਆਏ ਲੋਕਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਆਰ.ਟੀ.ਓ ਨਵਜੋਤ ਸ਼ਰਮਾ ਵਲੋਂ ਦਫ਼ਤਰ ਦਾ ਕੰਮ ਸੁਚਾਰੂ ਰੂਪ ਵਿਚ ਚਲਾਇਆ ਜਾ ਰਿਹਾ ਸੀ | ਪਰ ਉਨ੍ਹਾਂ ਦੀ ਸਰਕਾਰ ਵਲੋਂ ਬਦਲੀ ਕਰਕੇ ਐਸ.ਡੀ.ਐਮ ਫ਼ਤਿਹਗੜ੍ਹ ਚੂੜੀਆਂ ਤਾਇਨਾਤ ਕਰ ਦਿੱਤਾ ਹੈ | ਜਦੋਂ ਕਿ ਦੋ ਦਿਨ ਪਹਿਲਾਂ ਨਵੇਂ ਆਏ ਆਰ.ਟੀ.ਓ ਅਰਵਿੰਦਰਪਾਲ ਸਿੰਘ ਦਾ ਸਰਕਾਰ ਵਲੋਂ ਦੁਬਾਰਾ ਤਬਾਦਲਾ ਕਰ ਦਿੱਤਾ ਹੈ | ਜਿਸ ਨਾਲ ਹੁਣ ਦਫ਼ਤਰ 'ਚ ਕੰਮ ਕਰਵਾਉਣ ਆ ਰਹੇ ਲੋਕਾਂ ਨੰੂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਤੋਂ ਇਲਾਵਾ ਟਰੈਕ ਕੱਲ੍ਹ ਬਿਲਕੁਲ ਬੰਦ ਰਿਹਾ ਹੈ, ਜਿਸ ਦੀ ਮੁਰੰਮਤ ਦਾ ਕੰਮ ਦੇਰ ਸ਼ਾਮ ਤੱਕ ਚੱਲਦਾ ਰਿਹਾ | ਲੋਕਾਂ ਨੇ ਕਿਹਾ ਕਿ ਅਚਾਨਕ ਆਰ.ਟੀ.ਓ ਦੀ ਇੱਥੋਂ ਬਦਲੀ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ ਤੇ ਆਰ.ਟੀ.ਓ ਦੀ ਨਿਯੁਕਤੀ ਨੰੂ ਲੈ ਕੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਵੀ ਭੰਬਲਭੂਸਾ ਬਣਿਆ ਹੈ | ਲੋਕ ਦਫ਼ਤਰ ਵਿਖੇ ਲਾਇਸੈਂਸ ਤੇ ਹੋਰ ਕੰਮ ਕਰਵਾਉਣ ਲਈ ਭਟਕਦੇ ਦੇਖੇ ਗਏ | ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰਾਂਸਪੋਰਟ ਮੰਤਰੀ ਨੰੂ ਹਦਾਇਤਾਂ ਕਰਕੇ ਗੁਰਦਾਸਪੁਰ ਵਿਖੇ ਆਰ.ਟੀ.ਓ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ, ਜਿਸ ਨਾਲ ਦਫ਼ਤਰ ਦਾ ਕੰਮ ਸੁਚਾਰੂ ਰੂਪ 'ਚ ਚੱਲ ਸਕੇ ਤੇ ਲੋਕਾਂ ਦੀ ਖੱਜਲ ਖ਼ੁਆਰੀ ਖਤਮ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਬਟਾਲਾ, ਨਗਰ ਕੌਂਸਲ ਧਾਰੀਵਾਲ, ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਫਤਹਿਗੜ੍ਹ ਚੂੜੀਆਂ ਲਈ ਵੋਟਾਂ 26 ਨੂੰ ਪੈਣਗੀ... ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ
Ad Position 24