18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡਾ. ਗਗਨਦੀਪ ਸਿੰਘ ਦੀ ਰਚਿਤ 'ਬਲਵੰਤ ਗਾਰਗੀ ਦੀ ਨਾਟ-ਦਿ੍ਸ਼ਟੀ : ਨਵ-ਅਮਰੀਕੀ ਆਲੋਚਨਾਤਮਕ ਅਧਿਐਨ' ਪੁਸਤਕ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 13-05-2026
ਬਟਾਲਾ, 12 ਮਈ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਬੇਰਿੰਗ ਕਾਲਜ ਬਟਾਲਾ ਦੇ ਪ੍ਰੋਫੈਸਰ ਡਾ. ਗਗਨਦੀਪ ਸਿੰਘ ਦੀ ਪੁਸਤਕ ਬਲਵੰਤ ਗਾਰਗੀ ਦੀ ਨਾਟ-ਦਿ੍ਸ਼ਟੀ : ਨਵ ਅਮਰੀਕੀ ਆਲੋਚਨਾਤਮਕ ਅਧਿਐਨ'' ਰਿਲੀਜ਼ ਕੀਤੀ ਗਈ | ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਸਤਕ ਦੇ ਪੰਜ ਅਧਿਆਇ ਹਨ, ਜਿਨ੍ਹਾਂ 'ਚ ਬਲਵੰਤ ਗਾਰਗੀ ਦੇ ਜੀਵਨ ਤੇ ਉਸ ਦੇ ਨਾਟਕਾਂ ਦੀ ਰਚਨਾ ਦਿ੍ਸ਼ਟੀ ਦਾ ਅਧਿਐਨ ਕੀਤਾ ਗਿਆ ਹੈ | ਇਹ ਅਧਿਐਨ ਕੇਵਲ ਕਥਾ-ਸੰਰਚਨਾ ਜਾਂ ਬਾਹਰੀ ਪਾਤਰ-ਚਿਤਰਣ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਗਾਰਗੀ ਦੇ ਨਾਟਕਾਂ ਵਿਚ ਮੌਜੂਦ ਮਨੁੱਖੀ ਅਸਤਿਤਵ ਦੀਆਂ ਜਟਿਲ ਪਰਤਾਂ, ਦਬੀਆਂ ਹੋਈਆਂ ਵਾਸਨਾਵਾਂ, ਅੰਦਰੂਨੀ ਮਨੋਵਿਗਿਆਨਕ ਦਵੰਦਾਂ ਅਤੇ ਤਿੱਖੀਆਂ ਸਮਾਜਕ ਵਿਸੰਗਤੀਆਂ ਨੂੰ ਬੜੀ ਸੂਖਮਤਾ ਨਾਲ ਉਘਾੜਦਾ ਹੈ | ਪੁਸਤਕ ਵਿਚ ਬਲਵੰਤ ਗਾਰਗੀ ਦੇ ਨਾਟਕਾਂ ਵਿਚ ਨਾਰੀ ਚੇਤਨਾ ਤੇ ਦਲਿਤ ਚੇਤਨਾ ਨੂੰ ਵਾਚਿਆ ਗਿਆ ਹੈ | ਪੁਸਤਕ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ (ਯੂਨੀਸਟਾਰ) ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਦਾ ਰੀਵਿਊ ਪ੍ਰੋ. ਗੁਰਬੀਰ ਸਿੰਘ ਬਰਾੜ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ ਵਲੋਂ ਕੀਤਾ ਗਿਆ ਹੈ | ਮੁੱਖ ਬੰਦ ਡਾ. ਲੱਕੀ ਸ਼ਰਮਾ ਮੁਖੀ ਪੰਜਾਬੀ ਵਿਭਾਗ ਆਰ.ਆਰ. ਬਾਵਾ ਕਾਲਜ ਬਟਾਲਾ ਵਲੋਂ ਲਿਖਿਆ ਗਿਆ ਹੈ | ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ, ਸੀ.ਐੱਚ.ਓ. ਸੁਖਮਨਪ੍ਰੀਤ ਕੌਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਏ.ਟੀ.ਐਮ 'ਚ ਪੈਸੇ ਨਾ ਹੋਣ ਕਾਰਨ ਖਪਤਕਾਰ ਡਾਢੇ ਪ੍ਰੇਸ਼ਾਨ <br/> ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਸਹਿਕਾਰੀ ਬੈਂਕ ਮੂਹਰੇ ਭਾਕਿਯੂ ਕ੍ਰਾਂਤੀਕਾਰੀ ਆਗੂਆਂ ਵਲੋਂ ਧਰਨਾ
Ad Position 24