ਪਠਾਨਕੋਟ, 12 ਮਈ (ਸੰਧੂ)-ਮੌਂਟੇਸਰੀ ਕੈਂਬਿ੍ਜ ਸਕੂਲ ਪਠਾਨਕੋਟ ਨੇ ਇੰਟਰ-ਸਕੂਲ ਰੋਲਰ ਸਕੇਟ ਚੈਂਪੀਅਨਸ਼ਿਪ 2026 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਹੋਰ ਮਾਣਯੋਗ ਉਪਲਬਧੀ ਆਪਣੇ ਨਾਮ ਕੀਤੀ ਹੈ | ਇਹ ਚੈਂਪੀਅਨਸ਼ਿਪ ਰਹਿਮਾ ਇੰਟਰਨੈਸ਼ਨਲ ਸਕੂਲ ਪਠਾਨਕੋਟ 'ਚ ਕਰਵਾਈ ਗਈ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਮੌਂਟੇਸਰੀ ਕੈਂਬਿ੍ਜ ਸਕੂਲ ਦੇ ਨੌਜਵਾਨ ਸਕੇਟਰਾਂ ਨੇ ਆਤਮਵਿਸ਼ਵਾਸ, ਸੰਤੁਲਨ, ਤੇਜ਼ੀ ਤੇ ਖੇਡ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ | ਵੱਖ-ਵੱਖ ਉਮਰ ਵਰਗਾਂ 'ਚ ਹੋਏ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਨੇ ਕੁੱਲ 43 ਤਗਮੇ ਹਾਸਲ ਕੀਤੇ, ਜਿਨ੍ਹਾਂ ਵਿਚ 22 ਸੋਨੇ, 13 ਚਾਂਦੀ ਤੇ 8 ਕਾਂਸੀ ਦੇ ਤਗਮੇ ਸ਼ਾਮਿਲ ਹਨ | ਇਹ ਉਪਲੱਬਧੀ ਸਕੂਲ ਵਲੋਂ ਖੇਡਾਂ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਦਿੱਤੇ ਜਾ ਰਹੇ ਲਗਾਤਾਰ ਉਤਸ਼ਾਹ ਦੀ ਪ੍ਰਤੀਕ ਹੈ | ਸੋਨੇ ਦੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ 'ਚ ਕੈਰਵ ਸਿੰਘ, ਪੂਰਵਿਕ, ਸੁਵਿਸ਼ਾ, ਰਕਸ਼ਿਤ, ਦਰਵੇਸ਼ ਸਿੰਘ, ਕਿ੍ਸ਼ਾਂਤ ਸਿੰਘ, ਜੀਆ ਸਿਰੋਹਾ, ਤੇਜਸ ਸ਼ਰਮਾ, ਆਰੁਸ਼, ਭੀਮਾਕਾਸ਼ ਪ੍ਰਤਾਪ ਸਿੰਘ, ਨਕਸ਼, ਯੁਗਵੀਰ ਸਿੰਘ, ਸੀਰਤ, ਪ੍ਰਣਵੀ, ਵਿਆਨਾ, ਰਾਜਵੀਰ ਸਿੰਘ, ਕਨਿਸ਼ਕਾ, ਹਰਸ਼ਿਕਾ ਬਹਿਲ, ਨੈਤਿਕ, ਪਿ੍ਯਮ ਕੁਮਾਰੀ, ਅੰਸ਼ ਠਾਕੁਰ ਅਤੇ ਮਨਨ ਸ਼ਾਮਿਲ ਹਨ | ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਵਾਈਸ-ਚੇਅਰਮੈਨ ਆਕਾਸ਼ ਮਹਾਜਨ ਅਤੇ ਡਾਇਰੈਕਟਰ/ਪਿ੍ੰਸੀਪਲ ਰਸ਼ਮੀ ਆਹਲੂਵਾਲੀਆ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ, ਕੋਚਾਂ ਤੇ ਮਾਪਿਆਂ ਦੇ ਸਮਰਪਣ ਤੇ ਸਹਿਯੋਗ ਦੀ ਸਰਾਹਨਾ ਕੀਤੀ |