ਗੁਰਦਾਸਪੁਰ, 13 ਮਈ (ਪੰਕਜ ਸ਼ਰਮਾ)-ਨੰਬਰਦਾਰ ਯੂਨੀਅਨ 643 ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਬਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਬਲਰਾਜ ਸਿੰਘ ਸਮੇਤ ਹੋਰਨਾਂ ਮੈਂਬਰਾਂ ਵਲੋਂ ਤਰਸੇਮ ਸਿੰਘ ਕੱਤੋਵਾਲ ਮੀਤ ਪ੍ਰਧਾਨ ਪੰਜਾਬ ਦਾ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਹਾਲ ਚਾਲ ਜਾਣਿਆ, ਜਿਨ੍ਹਾਂ ਨੰੂ ਪਿਛਲੇ ਦਿਨੀਂ ਸੱਟ ਲੱਗ ਗਈ ਸੀ | ਇਸ ਮੌਕੇ ਉਨ੍ਹਾਂ ਨਾਲ ਕਮੇਟੀ ਦੇ ਗਠਨ ਬਾਰੇ ਸਲਾਹ ਮਸ਼ਵਰਾ ਕਰਨ ਉਪਰੰਤ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੇ ਕਾਰਜਕਾਲ ਦਾ 3 ਸਾਲ ਦਾ ਸਮਾਂ ਰੱਖਿਆ ਗਿਆ | ਇਸ ਮੌਕੇ ਅਜੀਤ ਲਾਲ ਨੰਬਰਦਾਰ ਜ਼ਿਲ੍ਹਾ ਪ੍ਰੈੱਸ ਸਕੱਤਰ ਅਤੇ ਮੀਡੀਆ ਇੰਚਾਰਜ ਨੰਬਰਦਾਰ ਯੂਨੀਅਨ ਨੰੂ ਪੂਰਨ ਇੰਚਾਰਜ, ਦਰਸ਼ਨ ਲਾਲ ਨੰੂ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਗੁਰਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ ਨੰੂ ਸਰਪ੍ਰਸਤ, ਦਰਸ਼ਨ ਲਾਲ ਨੰੂ ਜਨਰਲ ਸਕੱਤਰ, ਹਰਭਜਨ ਸਿੰਘ ਕਲਾਨੌਰ ਨੰੂ ਸਕੱਤਰ, ਯਸ਼ਪਾਲ ਸ਼ਰਮਾ ਮਜੀਠੀ ਸਰਪ੍ਰਸਤ ਸਬ ਤਹਿਸੀਲ ਦੋਰਾਂਗਲਾ ਅਤੇ ਦੀਨਾਨਗਰ ਨੰੂ ਕੈਸ਼ੀਅਰ, ਤਰਸੇਮ ਸਿੰਘ ਕੱਤੋਵਾਲ ਮੀਤ ਪ੍ਰਧਾਨ ਪੰਜਾਬ ਨੰੂ ਮੁੱਖ ਸਲਾਹਕਾਰ, ਪਾਲ ਸਿੰਘ ਪ੍ਰਧਾਨ ਤਹਿਸੀਲ ਧਾਰੀਵਾਲ ਨੰੂ ਸਲਾਹਕਾਰ, ਪਲਵਿੰਦਰ ਸਿੰਘ, ਮਲੂਕ ਸਿੰਘ, ਕੀਮਤੀ ਲਾਲ, ਕੁਲਵੰਤ ਸਿੰਘ, ਪਰਮਿੰਦਰਜੀਤ ਸਿੰਘ ਕੰਗ ਅਤੇ ਸਤਪਾਲ ਖੋਜੇਪੁਰ ਨੰੂ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਸਮੇਤ ਹੋਰ ਤਹਿਸੀਲਾਂ ਦੇ ਪ੍ਰਧਾਨ ਹਾਜ਼ਰ ਸਨ |