08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੀ.ਬੀ ਐਸ.ਈ.ਵਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 14-05-2026
ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਜੌੜਾ ਛੱਤਰਾਂ, 13 ਮਈ (ਪਰਮਜੀਤ ਸਿੰਘ ਘੁੰਮਣ)-ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚੋਂ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਐਮ.ਡੀ ਕੁਲਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਵਿਸ਼ਵਪ੍ਰੀਤ ਕੌਰ ਨੇ ਨਾਨ ਮੈਡੀਕਲ 'ਚੋਂ 94.1 ਫ਼ੀਸਦੀ, ਵਿਸ਼ਵਜੀਤ ਕੌਰ ਨੇ ਮੈਡੀਕਲ 'ਚੋਂ 90 ਫ਼ੀਸਦੀ, ਕਿਰਤਪ੍ਰੀਤ ਸਿੰਘ ਨੇ ਕਾਮਰਸ 'ਚੋਂ 91.1 ਫ਼ੀਸਦੀ ਅੰਕ ਕਰਕੇ ਸਕੂਲ ਤੇ ਮਾਪਿਆਂ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ ਜਗਦੀਪ ਕੌਰ, ਸੁਖਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅਨਾਦਜੋਤ ਕੌਰ, ਸੁਖਮਨਪ੍ਰੀਤ ਸਿੰਘ, ਮੁਖਮਨਪ੍ਰੀਤ ਕੌਰ, ਮਾਨਕਪ੍ਰੀਤ ਕੌਰ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ 30 ਬੱਚਿਆਂ ਨੇ 75 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ | ਸਕੂਲ ਦੇ ਡਾਇਰੈਕਟਰ ਕੁਲਜੀਤ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਲਈ ਬੱਚਿਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ | ਉਨ੍ਹਾਂ ਬੱਚਿਆਂ ਨੰੂ ਮਿਹਨਤ ਕਰਵਾਉਣ ਵਾਲੇ ਅਧਿਆਪਕ ਅਨੁਰਾਧਾ, ਰਵਿੰਦਰਜੀਤ ਕੌਰ, ਅਮਨ ਕੌਰ, ਜਤਿੰਦਰ ਸਿੰਘ, ਮੈਡਮ ਪਾਰਸ, ਜਮਨਜੋਤ, ਦਲਬੀਰ ਕੌਰ ਤੇ ਵਾਈਸ ਪਿ੍ੰਸੀਪਲ ਰਾਜਬੀਰ ਕੌਰ ਦਾ ਧੰਨਵਾਦ ਕੀਤਾ |
ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗੁਰਦਾਸਪੁਰ, (ਚੱਕਰਾਜਾ)-ਅੱਜ ਸੀ.ਬੀ.ਐਸ.ਈ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਰਦਿਆਂ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਨਤੀਜੇ ਵਿਚ ਅਨੀਸ਼ ਮਹਾਜਨ ਨੇ 98.4 ਫ਼ੀਸਦੀ (ਵਣਜ ਧਾਰਾ), ਹਰਨੂਰ ਕੌਰ ਤੇ ਸ਼ਿਵਾਨੀ ਸ਼ਰਮਾ ਨੇ 96.4 ਫ਼ੀਸਦੀ (ਵਣਜ ਧਾਰਾ), ਯਜਵਿਨ ਮਹਾਜਨ ਨੇ 95.2 ਫ਼ੀਸਦੀ (ਹਿਊਮੈਨੀਟੀਜ਼), ਨਵਿਆ ਭੰਡਾਰੀ ਨੇ 95 ਫ਼ੀਸਦੀ (ਵਣਜ ਧਾਰਾ), ਪ੍ਰਤਿਭਾ ਵਰਮਾ ਨੇ 94.6 ਫ਼ੀਸਦੀ (ਵਣਜ ਧਾਰਾ), ਅਵਨੀ ਸੋਢੀ ਅਤੇ ਮਨਪ੍ਰਤਾਪ ਸਿੰਘ ਨੇ 92 ਫ਼ੀਸਦੀ (ਵਣਜ ਧਾਰਾ), ਸੁਖਮਨਪ੍ਰੀਤ ਕੌਰ ਨੇ 91.6 ਫ਼ੀਸਦੀ (ਹਿਊਮੈਨੀਟੀਜ਼), ਹਰਿਵੰਸ਼ ਕੋਹਲੀ ਨੇ 90.4 ਫ਼ੀਸਦੀ (ਵਣਜ), ਨਿਆਤੀ ਨੇ 90 ਫ਼ੀਸਦੀ (ਗੈਰ-ਮੈਡੀਕਲ), ਅਤੇ ਸੁਪਨਦੀਪ ਸਿੰਘ ਨੇ 88 ਫ਼ੀਸਦੀ (ਮੈਡੀਕਲ) ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਸ ਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਚੇਅਰਮੈਨ ਰਾਜਨ ਮਿੱਤਲ ਅਤੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਗਗਨ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦਾ 12ਵੀਂ ਦਾ ਨਤੀਜਾ 100 ਫੀਸਦੀ
ਗੁਰਦਾਸਪੁਰ, 13 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਆਫ਼ ਇੰਸਟੀਚਿਊਸ਼ਨ ਅਧੀਨ ਚੱਲ ਰਹੇ ਗਗਨ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਵਿਦਿਆਰਥਣ ਕਮਲਜੀਤ ਕੌਰ ਨੇ 90 ਫੀਸਦੀ ਨਾਲ ਪਹਿਲਾ, ਜੋਬਨਪ੍ਰੀਤ ਸਿੰਘ ਨੇ 89 ਫੀਸਦੀ ਨਾਲ ਦੂਜਾ ਤੇ ਨਿਸ਼ਕਰਸ਼ ਨੇ 88 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਨਵਨੀਤ ਕੌਰ, ਮੋਨਿਕਾ ਸਲਾਰੀਆ, ਮਨਪ੍ਰੀਤ ਸਿੰਘ, ਤਾਨਿਸ਼ ਸ਼ਰਮਾ ਤੇ ਸੰਦੀਪ ਕੌਰ ਸਮੇਤ ਕਈ ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਤੇ ਬਾਕੀ ਵਿਦਿਆਰਥੀਆਂ ਨੇ ਵੀ 75 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਪਹਿਲੇ ਦਰਜੇ ਵਿਚ ਸਫਲਤਾ ਪ੍ਰਾਪਤ ਕੀਤੀ | ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਇਸ ਕਾਮਯਾਬੀ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਉੱਚ ਪੱਧਰੀ ਪੜ੍ਹਾਉਣ ਦੇ ਢੰਗ ਤੇ ਸਕੂਲ ਦੇ ਵਧੀਆ ਸਿੱਖਿਆਤਮਕ ਮਾਹੌਲ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਰਹੇਗਾ | ਇਸ ਮੌਕੇ ਸਕੂਲ ਦੇ ਹੋਰ ਪ੍ਰਬੰਧਕਾਂ ਨੇ ਵੀ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ 12ਵੀਂ ਦੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਦਾ ਨਤੀਜਾ 95.36 ਫ਼ੀਸਦੀ ਤੇ ਪਠਾਨਕੋਟ ਦਾ 95.66 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਨੰਬਰਦਾਰ ਯੂਨੀਅਨ 643 ਵਲੋਂ ਨਵੀਂ ਕਮੇਟੀ ਦਾ ਗਠਨ <br/>
Ad Position 24