12ਵੀਂ ਦੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਦਾ ਨਤੀਜਾ 95.36 ਫ਼ੀਸਦੀ ਤੇ ਪਠਾਨਕੋਟ ਦਾ 95.66 ਫ਼ੀਸਦੀ ਰਿਹਾ <br/>
ਅਜੀਤ ਡੈਸਕ
14-05-2026
ਡੀ.ਏ.ਵੀ ਸਕੂਲ ਦੀਨਾਨਗਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਦੀਨਾਨਗਰ, (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਐਸ.ਐਸ. ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ 100 ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਰਚਨਾ ਸੈਣੀ ਨੇ ਦੱਸਿਆ ਕਿ ਸਕੂਲ ਦੇ ਮੈਡੀਕਲ, ਨਾਨ ਮੈਡੀਕਲ, ਆਰਟਸ ਤੇ ਕਾਮਰਸ ਗਰੁੱਪਾਂ ਦੇ ਕੁੱਲ 59 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਵੰਸ਼ਿਕਾ ਸ਼ਰਮਾ ਨੇ 453 ਅੰਕ ਹਾਸਲ ਕਰਕੇ ਪਹਿਲਾ, ਸੁਗੰਧਾ ਅਤੇ ਸਚਿਨ ਨੇ 450 ਅੰਕਾਂ ਨਾਲ ਦੂਜਾ, ਤੁਸ਼ਾਰ ਤੇ ਰਾਮਜੀਤ ਨੇ 443 ਅੰਕਾਂ ਨਾਲ ਤੀਜਾ ਅਤੇ ਅਕਰਿਤੀ ਠਾਕੁਰ ਨੇ 441 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਦਿਨੇਸ਼ ਪ੍ਰਤਾਪ ਸਿੰਘ ਤੇ ਜਾਨਵੀ ਠਾਕੁਰ ਨੇ 429 ਅੰਕਾਂ ਨਾਲ ਪੰਜਵਾਂ, ਯੁਵਿਕਾ ਨੇ 428 ਅੰਕਾਂ ਨਾਲ ਛੇਵਾਂ, ਭਾਵੇਸ਼ ਸ਼ਰਮਾ ਨੇ 425 ਅੰਕਾਂ ਨਾਲ ਸੱਤਵਾਂ, ਰੋਜ਼ ਗੋਤਰਾ ਨੇ 424 ਅੰਕਾਂ ਨਾਲ ਅੱਠਵਾਂ, ਜਗੀਰ ਕੌਰ ਨੇ 415 ਅੰਕਾਂ ਨਾਲ ਨੌਵਾਂ ਅਤੇ ਰਿਦਿਮ ਸਿੰਘ ਤੇ ਗੁਰਨੂਰ ਸਿੰਘ ਨੇ 414 ਅੰਕਾਂ ਨਾਲ ਦਸਵਾਂ ਸਥਾਨ ਹਾਸਲ ਕੀਤਾ ਹੈ | ਨਿਤਿਨ ਮਹਾਜਨ ਨੇ 413 ਅੰਕ, ਜਾਨਵੀ ਸੈਣੀ ਨੇ 411, ਜਾਹਨਵੀ ਨੇ 407, ਆਰਿਅਨ ਹਰਚੰਦ ਨੇ 405, ਦੀਕਸ਼ਾ ਠਾਕੁਰ, ਰਿੰਪੀ ਦੇਵੀ, ਗੀਤਾ ਤੇ ਗੁਰਮਨਪ੍ਰੀਤ ਨੇ 404, ਪੱਲਵੀ ਧੁੱਪੜ ਨੇ 403 ਅਤੇ ਭਾਵਨਾ ਨੇ 400 ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਤੇ ਮੈਨੇਜਰ ਰਾਜਨ ਮਹਿਤਾ ਨੇ ਸ਼ਾਨਦਾਰ ਪ੍ਰਾਪਤੀ ਲਈ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ ਹੈ | ਪਿ੍ੰਸੀਪਲ ਰਚਨਾ ਸੈਣੀ ਤੇ ਪੀ.ਆਰ.ਓ ਸੰਦੀਪ ਠਾਕੁਰ ਨੇ ਵਿਦਿਆਰਥੀਆਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਗੁਰਦਾਸਪੁਰ, (ਚੱਕਰਾਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚੋਂ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਹਨ, ਜਿਨ੍ਹਾਂ 'ਚ ਨੇਹਲ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਪ੍ਰਭਅਜਲਦੀਪ ਕੌਰ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਵੰਸ਼ਿਕਾ ਕੋਹਲੀ ਨੇ 94.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਰਾਘਵ ਰਾਏ ਨੇ 95.2 ਫ਼ੀਸਦੀ, ਅਮਨਦੀਪ ਕੌਰ ਤੇ ਚਾਹਤ ਨੇ 94.4 ਫ਼ੀਸਦੀ, ਭਾਰਵੀ ਮਹਾਜਨ ਤੇ ਜਾਨਵੀ ਮਹਾਜਨ ਨੇ 93.6 ਫ਼ੀਸਦੀ, ਹਰਨੂਰਪ੍ਰੀਤ ਸਿੰਘ ਤੇ ਪ੍ਰਨੀਤ ਸਿੰਘ ਨੇ 92.8 ਫ਼ੀਸਦੀ, ਭਾਵਿਕਾ ਤੇ ਮਹਿਰੀਤ ਕੌਰ ਨੇ 92.6 ਫ਼ੀਸਦੀ, ਅਰਪਿਤ ਕਾਲੀਆ ਨੇ 92 ਫ਼ੀਸਦੀ, ਦੀਪਕ ਮਾਹਲਾ, ਤਨੂ ਤੇ ਕੋਮਲ ਸੋਢੀ ਨੇ 91.6 ਫ਼ੀਸਦੀ, ਇਮਾਨੂਏਲ, ਪ੍ਰਭਨੂਰ ਨੇ 91.2 ਫ਼ੀਸਦੀ, ਜੈਸਮੀਨ ਤੇ ਕਰਨਬੀਰ ਨੇ 89.8 ਫ਼ੀਸਦੀ ਅਤੇ ਪ੍ਰਭਨੂਰ ਤੇ ਨਿਤਿਸ਼ ਨੇ 88.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਰਣਦੀਪ ਸ਼ਰਮਾ ਤੇ ਪਿ੍ੰਸੀਪਲ ਮਨੀਸ਼ਾ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਮਾਪਿਆਂ ਨੰੂ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
ਹਿਮਾਲਿਆ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਦਾਸਪੁਰ, (ਚੱਕਰਾਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਹਿਮਾਲਿਆ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਾਬੋਵਾਲ ਗੁਰਦਾਸਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਆਏ ਨਤੀਜਿਆਂ ਵਿਚ ਸਕੂਲ ਦੀ ਵਿਦਿਆਰਥਣ ਸ਼ਬਨਮ ਨੇ 94.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪਰਿਨੀਤਾ ਠਾਕੁਰ ਨੇ 89.6 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸ਼ਰੂਤੀ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ, ਪੂਰਵਾਂਸ਼ ਨੇ 87.4 ਫੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਅਤੇ ਤਮੰਨਾ ਨੇ 86.6 ਫੀਸਦੀ ਅੰਕ ਨਾਲ ਪੰਜਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਪਿ੍ੰਸੀਪਲ ਅਤੇ ਸਟਾਫ਼ ਵਲੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੰਦਿਆਂ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |