08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ 'ਚ ਵੱਖ-ਵੱਖ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 14-05-2026
ਸ਼ਹੀਦ ਭਗਤ ਸਿੰਘ ਸੀ.ਸੈਕੰ. ਸਕੂਲ ਮੀਰਪੁਰ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਅੱਚਲ ਸਾਹਿਬ, 13 ਮਈ (ਗੁਰਚਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੀਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਡਾਇਰੈਕਟਰ ਜਰਨੈਲ ਸਿੰਘ ਕਾਹਲੋਂ, ਪਵਿੱਤਰਜੀਤ ਸਿੰਘ ਕਾਹਲੋਂ, ਪਿ੍ੰਸੀਪਲ ਕਰਮਬੀਰ ਕੌਰ ਕਾਹਲੋਂ ਨੇ ਦੱਸਿਆ ਕਿ ਜਪਨੀਤ ਕੌਰ 95 ਫ਼ੀਸਦੀ, ਗੁਰਨੂਰ ਕੌਰ ਨੇ 92 ਫ਼ੀਸਦੀ, ਮਨਪ੍ਰੀਤ ਕੌਰ 92 ਨੇ ਫ਼ੀਸਦੀ, ਬ੍ਰਹਮਪ੍ਰੀਤ ਕੌਰ, ਸਿਮਰਨਜੀਤ ਕੌਰ, ਕਿਰਨਬੀਰ ਕੌਰ, ਜੈਪ੍ਰੀਤ ਸਿੰਘ, ਸਤਵੀਰ ਗੁਪਤਾ, ਅੰਸਪ੍ਰੀਤ ਕੌਰ, ਪ੍ਰਭਜੋਤ ਕੌਰ, ਹਰਮਨਪ੍ਰੀਤ ਸਿੰਘ, ਅਨਵਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅਮਨਜੋਤਪ੍ਰੀਤ ਸਿੰਘ, ਗੁਰਲੀਨ ਕੌਰ, ਹਰਮਨਦੀਪ ਸਿੰਘ, ਅਰਵਿੰਦ ਸਿੰਘ, ਹਰਕੀਰਤਪ੍ਰੀਤ ਸਿੰਘ, ਅਭੀਜੀਤ ਸਿੰਘ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਡਾਇਰੈਕਟਰ ਜਰਨੈਲ ਸਿੰਘ ਕਾਹਲੋਂ, ਪਵਿੱਤਰਜੀਤ ਸਿੰਘ ਕਾਹਲੋਂ ਅਤੇ ਪਿ੍ੰਸੀਪਲ ਕਰਮਬੀਰ ਕੌਰ ਕਾਹਲੋਂ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਬੱਚਿਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਕਿ ਸਕੂਲ ਅਤੇ ਵਿਦਿਆਰਥੀਆਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਬੱਚਿਆਂ ਦੀ ਲਗਨ ਕਾਰਨ ਹੀ ਸੰਭਵ ਹੋਇਆ ਹੈ | ਇਸ ਮੌਕੇ ਪਿ੍ੰਸੀਪਲ ਕਰਮਬੀਰ ਕੌਰ ਕਾਹਲੋਂ, ਸ਼ਿੰਗਾਰਾ ਸਿੰਘ, ਮਨਜਿੰਦਰ ਕੌਰ, ਜਗਨਦੀਪ ਕੌਰ, ਅਲੀਸ਼ਾ, ਪਵਨਦੀਪ ਕੌਰ, ਸਹਿਲਦੀਪ ਕੌਰ, ਕੁਲਬੀਰ ਕੌਰ, ਸਿਮਰਨਜੀਤ ਕੌਰ, ਮਹਿਕਪ੍ਰੀਤ ਕੌਰ, ਸੰਦੀਪ ਕੌਰ, ਨੀਤੂ, ਸੀਤਾ ਸਮੇਤ ਸਕੂਲ ਸਟਾਫ ਮੈਂਬਰ ਹਾਜ਼ਰ ਸਨ |
ਸ੍ਰੀ ਦਸ਼ਮੇਸ਼ ਸੀ.ਸੈਕੰ. ਸਕੂਲ ਕਾਦੀਆਂ ਦੀ ਵਿਦਿਆਰਥਣ 12ਵੀਂ ਜਮਾਤ ਦੇ ਨਤੀਜੇ ਵਿਚ ਮੈਰਿਟ ਸੂਚੀ 'ਚ
ਬਟਾਲਾ, 13 ਮਈ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ 12ਵੀਂ ਜਮਾਤ ਐਲਾਨੇ ਗਏ ਨਤੀਜੇ ਵਿਚ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੀ ਵਿਦਿਆਰਥਣ ਅਮਿਤਾ ਸਪੁੱਤਰੀ ਪ੍ਰਦੀਪ ਕੁਮਾਰ ਨੇ 96.8 ਫ਼ੀਸਦੀ ਨੰਬਰ ਹਾਸਿਲ ਕਰ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ | ਸਕੂਲ ਕਮੇਟੀ ਦੇ ਚੇਅਰਮੈਨ ਅਮਰਬੀਰ ਸਿੰਘ ਸੰਧੂ, ਡਾਇਰੈਕਟਰ ਪਰਮਜੀਤ ਕੌਰ ਸੰਧੂ, ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਵਲੋਂ ਇਸ ਮੌਕੇ ਵਿਦਿਆਰਥਣ ਦੇ ਮਾਤਾ-ਪਿਤਾ ਤੇ ਸਮੂਹ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਤੇ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਕੋਆਰਡੀਨੇਟਰ ਕਵਲਜੀਤ ਕੌਰ, ਇੰਚਾਰਜ ਹਿਨਾ ਸ਼ਰਮਾ, ਨਵਦੀਪ ਕੌਰ, ਮਨਪ੍ਰੀਤ ਕੌਰ, ਜਸਮੀਤ ਕੌਰ, ਸੁਖਜੀਤ ਕੌਰ, ਪਰਮਵੀਰ ਕੌਰ, ਜਗਤਾਰ ਸਿੰਘ, ਮੁਖਤਾਰ ਸਿੰਘ, ਮਨਦੀਪ ਸਿੰਘ, ਜਸਬੀਰ ਸਿੰਘ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
ਭਾਈ ਗੁਰਦਾਸ ਮਾਡਲ ਸੀ.ਸੈ. ਸਕੂਲ ਭਗਵਾਨਪੁਰ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਇਸ ਸਰਹੱਦੀ ਇਲਾਕੇ ਦੀ ਨਾਮਵਰ ਸੰਸਥਾ ਭਾਈ ਗੁਰਦਾਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਤੇ ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰ ਕੇ ਪਾਸ ਹੋਏ ਹਨ | ਪਿ੍ੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਹੋਣਹਾਰ ਵਿਦਿਆਰਥਣ ਤਨਵੀਰ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸੰਸਥਾ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਜਿਆਦਾਤਰ ਬੱਚਿਆਂ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਗੁਰਵੀਰ ਸਿੰਘ ਨੇ 94.8 ਪ੍ਰਤੀਸ਼ਤ, ਪਿ੍ਯੰਕਾ ਨੇ 94 ਪ੍ਰਤੀਸ਼ਤ, ਸੋਨਮਪ੍ਰੀਤ ਕੌਰ ਨੇ 93.5 ਪ੍ਰਤੀਸ਼ਤ, ਰਾਜਬੀਰ ਕੌਰ 93.5 ਪ੍ਰਤੀਸ਼ਤ, ਪਵਨਪ੍ਰੀਤ ਕੌਰ 93 ਪ੍ਰਤੀਸ਼ਤ, ਹਰਸਿਮਰਨ ਕੌਰ ਨੇ 93 ਪ੍ਰਤੀਸ਼ਤ, ਨੂਰਦੀਪ ਕੌਰ ਨੇ 93 ਪ੍ਰਤੀਸ਼ਤ, ਸੁਖਮਨਦੀਪ ਕੌਰ 92 ਪ੍ਰਤੀਸ਼ਤ, ਜਸਕਿਰਨਦੀਪ ਕੌਰ 92 ਪ੍ਰਤੀਸ਼ਤ, ਅਨੂਰੀਤ ਕੌਰ 92 ਪ੍ਰਤੀਸ਼ਤ, ਸਮੀਤ ਕੌਰ, 92 ਪ੍ਰਤੀਸ਼ਤ, ਜਸਵੰਤ ਸਿੰਘ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਸਕੂਲ ਦੇ ਮਿਹਨਤੀ ਤੇ ਤਜਰਬੇਕਾਰ ਸਟਾਫ਼ ਦੀ ਰਹਿਨੁਮਾਈ 'ਚ ਬੱਚਿਆਂ ਨੇ ਬੋਰਡ ਪ੍ਰੀਖਿਆ 'ਚ ਸਖ਼ਤ ਮਿਹਨਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਐਮ.ਡੀ. ਹਰਦਿਆਲ ਸਿੰਘ ਭੱਟੀ, ਚੇਅਰਪਰਸਨ ਬਲਜਿੰਦਰ ਕੌਰ ਤੇ ਪਿ੍ੰਸੀਪਲ ਸਤਨਾਮ ਸਿੰਘ ਸਮੇਤ ਸਟਾਫ਼ ਨੇ ਅੱਵਲ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਬੱ ਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |
ਮੀਰੀ-ਪੀਰੀ ਸਕੂਲ ਡੇਅਰੀਵਾਲ ਦਰੋਗਾ ਦੇ 12ਵੀਂ 'ਚ ਪੜ੍ਹਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ
ਡੇਹਰੀਵਾਲ ਦਰੋਗਾ, (ਹਰਦੀਪ ਸਿੰਘ ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਮੀਰੀ-ਪੀਰੀ ਸੀਨੀਅਰ ਸੈਕੰਡਰੀ ਸਕੂਲ ਡੇਹਰੀਵਾਲ ਦਰੋਗਾ ਵਿਖੇ ਪੜ੍ਹਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ | 8 ਵਿਦਿਆਰਥੀਆਂ ਨੇ 95 ਫ਼ੀਸਦੀ ਨੰਬਰ ਲੈ ਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਬਾਕੀ ਵਿਦਿਆਰਥੀ 90 ਫ਼ੀਸਦੀ ਅੰਕ ਲੈ ਕੇ ਪਹਿਲੇ ਦਰਜੇ 'ਚ ਪਾਸ ਹੋ ਗਏ | ਸਕੂਲ ਦਾ ਨਤੀਜਾ 100 ਫ਼ੀਸਦੀ ਹੋਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਡਾਇਰੈਕਟਰ ਸੁਰਿੰਦਰ ਸਿੰਘ ਕੋਹਾੜ, ਸਕੂਲ ਮੈਨੇਜਰ ਜਸਪ੍ਰੀਤ ਸਿੰਘ ਕੋਹਾੜ ਤੇ ਅਮਰਜੀਤ ਕੌਰ ਨੇ ਦੱਸਿਆ ਕਿ ਸਕੂਲ ਵਿਖੇ ਵਿਦਿਆ ਪ੍ਰਾਪਤੀ ਦੇ ਕੀਤੇ ਗਏ ਠੋਸ ਪ੍ਰਬੰਧਾਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਤੇ ਤਜਰਬੇਕਾਰ ਸਕੂਲ ਸਟਾਫ਼ ਕਰ ਕੇ ਹੀ ਸਕੂਲ ਦਾ ਨਤੀਜਾ 100 ਫ਼ੀਸਦੀ ਰਹਿੰਦਾ ਹੈ |
ਸ੍ਰੀ ਗੁਰੂ ਹਰਕਿ੍ਸ਼ਨ ਮਾਡਰਨ ਸਕੂਲ 'ਚ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਵਡਾਲਾ ਗ੍ਰੰਥੀਆਂ,(ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ 12ਵੀਂ ਜਮਾਤ ਦੇ ਨਤੀਜੇ 'ਚੋਂ ਪਾਰੋਵਾਲ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੁਸਾਇਟੀ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਹਰਕਿ੍ਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਹਰਪ੍ਰੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਸਰਾ, ਪਰਨੀਤ ਕੌਰ ਨੇ ਤੀਸਰਾ ਤੇ ਅਨੁਰੀਤ ਕੌਰ, ਜਸਵਿੰਦਰ ਕੌਰ ਅਤੇ ਗੁਰਲੀਨ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਚੇਅਰਮੈਨ ਵਰਿੰਦਰ ਸਿੰਘ, ਚੇਅਰਪਰਸਨ ਨਰਿੰਦਰ ਕੌਰ, ਚੇਅਰਪਰਸਨ ਰਵਿੰਦਰ ਕੌਰ, ਡਾਇਰੈਕਟਰ ਚਰਨਜੀਤ ਸਿੰਘ ਪਾਰੋਵਾਲ, ਮੈਨੇਜਿੰਗ ਡਾਇਰੈਕਟਰ ਦਰਸ਼ਪ੍ਰੀਤ ਸਿੰਘ ਪਾਰੋਵਾਲ ਨੇ ਬੱਚਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਰਣਜੀਤ ਸਿੰਘ ਤੇ ਉਪ ਪਿ੍ੰਸੀਪਲ ਮਲਕੀਤ ਕੌਰ ਨੇ ਵਿਦਿਆਰਥੀਆਂ ਨੂੰ 12ਵੀਂ ਜਮਾਤ ਵਿਚੋਂ ਸਕੂਲ 'ਚ ਅੱਵਲ ਆਉਣ 'ਤੇ ਉਨ੍ਹਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਕੋਆਰਡੀਨੇਟਰ ਦਵਿੰਦਰ ਸਿੰਘ, ਮਨਿੰਦਰ ਕੌਰ, ਮਨਜੋਤ ਕੌਰ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਐੱਸ.ਜੀ. ਪਬਲਿਕ ਸਕੂਲ ਦੇ ਅੰਡਰ-14 ਖਿਡਾਰੀਆਂ ਵਲੋਂ ਕਿੱਕ ਬਾਕਸਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਹਨੇਰੀ-ਝੱਖੜ ਕਾਰਨ ਮੁਰਗੀ ਫਾਰਮ ਦੀਆਂ ਟੀਨਾਂ ਉੱਡੀਆਂ <br/>
Ad Position 24