ਬਟਾਲਾ, 13 ਮਈ (ਹਰਦੇਵ ਸਿੰਘ ਸੰਧੂ)-ਸੱਚਖੰਡ ਨਾਨਕ ਧਾਮ ਅੱਚਲੀ ਗੇਟ ਜਲੰਧਰ-ਅੰਮਿ੍ਤਸਰ ਬਾਈਪਾਸ ਬਟਾਲਾ ਵਿਖੇ ਸੰਤ ਤਰਲੋਚਨ ਦਰਸ਼ਨ ਦਾਸ ਦਾ 38ਵਾਂ ਗੱਦੀ ਦਿਵਸ 14 ਮਈ ਨੂੰ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੱਚਖੰਡ ਨਾਨਕ ਧਾਮ ਦੇ ਪ੍ਰਬੰਧਕ ਦੀਪਕ ਕੁਮਾਰ ਬੰਟੀ, ਸਤਨਾਮ ਸਿੰਘ, ਦਾਸ ਸੁਨੀਲ, ਧੰਨਰਾਜ ਸਿੰਘ ਬੋਪਾਰਾਏ ਨੇ ਦੱਸਿਆ ਕਿ ਗੱਦੀ ਦਿਵਸ ਨੂੰ ਸਮਰਪਿਤ ਸੰਤ ਤਰਲੋਚਨ ਦਰਸ਼ਨ ਦਾਸ ਵਲੋਂ ਮਹਾਨ ਸਤਿਸੰਗ ਕੀਤਾ ਜਾ ਰਿਹਾ, ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ 2 ਵਜੇ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਕਰਨਗੇ |