08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਡੀਪੂ ਯੂਨੀਅਨ ਨੇ ਨਵੇਂ ਡੀਪੂ ਹੋਲਡਰਾਂ ਦੀ ਇੰਟਰਵਿਊ ਲੈਣ 'ਤੇ ਡਿਪਟੀ ਡਾਇਰੈਕਟਰ ਦਾ ਕੀਤਾ ਵਿਰੋਧ <br/>

Ad Position 21
No active advertisement
ਮੰਗ ਪੱਤਰ ਸੌਂਪਦੇ ਹੋਏ ਡੀਪੂ ਯੂਨੀਅਨ ਗੁਰਦਾਸਪੁਰ ਦੇ ਆਗੂ | ਤਸਵੀਰ: ਵਿਸ਼ਾਲ ਮੁੰਨਾ <br/> 14-05-2026
ਗੁਰਦਾਸਪੁਰ, 13 ਮਈ (ਅਸ਼ੋਕ ਸ਼ਰਮਾ)-ਚੋਣ ਕਮਿਸ਼ਨਰ ਪੰਜਾਬ ਵਲੋਂ ਪੰਜਾਬ ਅੰਦਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਮਈ ਦੇ ਅਖੀਰ 'ਚ ਕਰਵਾਈਆਂ ਜਾ ਰਹੀਆਂ ਹਨ, ਜਿਸ ਨੰੂ ਮੁੱਖ ਰੱਖਦੇ ਹੋਏ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ | ਪਰ ਇਸ ਦੇ ਬਾਵਜੂਦ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਦਾਸਪੁਰ ਤੇ ਡਿਪਟੀ ਡਾਇਰੈਕਟਰ ਜਲੰਧਰ ਵਲੋਂ ਨਵੇਂ ਡੀਪੂ ਅਲਾਟ ਕਰਨ ਦੇ ਉਦੇਸ਼ 'ਤੇ ਡੀਪੂ ਹੋਲਡਰਾਂ ਦੀ ਇੰਟਰਵਿਊ ਲਈ ਜਾ ਰਹੀ ਹੈ | ਜਿਸ ਦਾ ਗੁਰਦਾਸਪੁਰ ਡੀਪੂ ਯੂਨੀਅਨ ਦੇ ਪ੍ਰਧਾਨ ਤੇ ਸਾਥੀਆਂ ਵਲੋਂ ਵਿਰੋਧ ਕਰਦਿਆਂ ਇੰਟਰਵਿਊ ਰੋਕਣ ਲਈ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਮੋਹਣ ਲਾਲ ਭਾਗੋਕਾਵਾਂ ਪ੍ਰਧਾਨ ਡੀਪੂ ਯੂਨੀਅਨ ਨੇ ਦੱਸਿਆ ਕਿ ਮਹਿਕਮੇ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਇੰਟਰਵਿਊ ਲਈ ਜਾ ਰਹੀ ਹੈ ਜੋ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਵੇਂ ਡੀਪੂ ਹੋਲਡਰਾਂ ਦੀ ਜੇਕਰ ਮਹਿਕਮੇ ਨੇ ਇੰਟਰਵਿਊ ਬੰਦ ਨਾ ਕੀਤੀ ਤਾਂ ਉਹ ਮਹਿਕਮੇ ਖ਼ਿਲਾਫ਼ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਮਹਿਕਮਾ, ਡਾਇਰੈਕਟਰ ਤੇ ਪੰਜਾਬ ਸਰਕਾਰ ਦੀ ਹੋਵੇਗੀ | ਯੂਨੀਅਨ ਨੇ ਐੱਸ.ਡੀ.ਐਮ ਗੁਰਦਾਸਪੁਰ ਨੰੂ ਮੰਗ ਪੱਤਰ ਦੇ ਕੇ ਤੁਰੰਤ ਇੰਟਰਵਿਊ ਬੰਦ ਕਰਵਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਭਰੋਸਾ ਦਿਵਾਇਆ ਕਿ ਮੰਗ ਪੱਤਰ ਮਹਿਕਮੇ ਦੇ ਡਾਇਰੈਕਟਰ ਨੰੂ ਭੇਜ ਦਿੱਤਾ ਜਾਵੇਗਾ | ਇਸ ਮੌਕੇ ਮੋਹਣ ਲਾਲ, ਮਨਜੀਤ ਕੌਰ, ਨਰੇਸ਼ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚਾਵਾ ਦੀ ਪੰਚਾਇਤ ਨੂੰ ਸਰਕਾਰੀ ਗਰਾਂਟ ਨਾ ਮਿਲਣ ਕਰਕੇ ਪਿੰਡਾਂ 'ਚ ਵਿਕਾਸ ਕਾਰਜ ਅਧੂਰੇ <br/> ਅਗਲੀ ਖ਼ਬਰ ਵੀ.ਐਮ.ਐਸ. ਨਰਸਿੰਗ ਕਾਲਜ ਵਿਚ ਅੰਤਰਰਾਸ਼ਟਰੀ ਨਰਸਿੰਗ ਡੇਅ ਮਨਾਇਆ <br/>
Ad Position 24