ਬਟਾਲਾ, 13 ਮਈ (ਸਤਿੰਦਰ ਸਿੰਘ)-ਵੀ.ਐਮ.ਐਸ. ਨਰਸਿੰਗ ਕਾਲਜ ਬਟਾਲਾ ਵਿਚ ਅੰਤਰਰਾਸ਼ਟਰੀ ਨਰਸਿੰਗ ਡੇਅ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ 'ਚ ਕੁਇਜ਼, ਰੰਗੋਲੀ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਸ਼੍ਰੀਮਤੀ ਸੁਮਨ ਸ਼ਰਮਾ ਨੇ ਫਲੋਰੈਂਸ ਨਾਈਟਿੰਗ ਗਿੱਲ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ ਗਿਆ | ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਡਾ. ਸ਼੍ਰੀਮਤੀ ਨਿਰਮਲ ਪਾਂਧੀ ਨੇ ਨਰਸਾਂ ਦੀ ਨੈਤਿਕ ਜ਼ਿੰਮੇਵਾਰੀ ਬਾਰੇ ਦੱਸਿਆ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼, ਵਿਦਿਆਰਥੀ ਤੇ ਬਾਕੀ ਕਾਲਜਾਂ ਦੇ ਪਿ੍ੰਸੀਪਲ ਤੇ ਈਵੈਂਟ ਮੈਨੇਜਰ ਸ਼੍ਰੀਮਤੀ ਪ੍ਰੋਮਿਲਾ ਚੋਪੜਾ ਨੇ ਸ਼ਿਰਕਤ ਕੀਤੀ | ਇਸ ਮੌਕੇ ਇੰਸਟੀਚਿਊਟ ਦੇ ਚੇਅਰਮੈਨ ਅਸ਼ਵਨੀ ਸੇਖੜੀ ਤੇ ਰਜਿਸਟਰਾਰ ਜਤਿੰਦਰ ਸਿੰਘ ਨੇ ਸਾਰਿਆਂ ਨੂੰ ਨਰਸਿੰਗ ਦਿਵਸ ਦੀ ਵਧਾਈ ਦਿੱਤੀ |