ਦੀਨਾਨਗਰ, 13 ਮਈ (ਸੋਢੀ/ਘੁੰਮਣ/ਸ਼ਰਮਾ)-ਡੀ.ਐਸ ਇੰਟਰਨੈਸ਼ਨਲ ਸਕੂਲ ਕਲੀਜਪੁਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਪਿ੍ੰਸੀਪਲ ਸਵਰਾਜ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਿਤਾ ਸ਼ਰਮਾ ਨੇ 92.67 ਫ਼ੀਸਦੀ ਨਾਲ ਪਹਿਲਾ, ਸ਼ਰੇਆ ਨੇ 89.84 ਫ਼ੀਸਦੀ ਨਾਲ ਦੂਸਰਾ, ਅਰਚਨਾ ਚਲੋਤਰਾ ਨੇ 88.92 ਫ਼ੀਸਦੀ ਨਾਲ ਤੀਸਰਾ, ਕੋਮਲਪ੍ਰੀਤ ਕੌਰ ਨੇ 88.76 ਫ਼ੀਸਦੀ ਨਾਲ ਚੌਥਾ ਸਥਾਨ ਹਾਸਲ ਕੀਤਾ | ਜਦੋਂ ਕਿ ਵਿਦਿਆਰਥਣ ਸੀਆ ਸਲਾਰੀਆ ਨੇ 86.92, ਜਸ਼ਨ ਨੇ 86. 61, ਮੁਸਕਾਨ ਨੇ 85.69, ਕਨਿਕਾ ਸ਼ਰਮਾ ਅਤੇ ਮਾਨਵ ਨੇ 85.07, ਦਲਜੀਤ ਸਿੰਘ ਨੇ 84 ਫ਼ੀਸਦੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ | ਸਕੂਲ ਦੇ ਐਮ.ਡੀ ਜਤਿੰਦਰਪਾਲ ਸਿੰਘ ਤੇ ਪਿ੍ੰਸੀਪਲ ਸਵਰਾਜ ਕੌਰ ਨੇ ਸ਼ਾਨਦਾਰ ਨਤੀਜੇ ਲਈ ਸਕੂਲ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ |