ਧਾਰੀਵਾਲ, 13 ਮਈ (ਸਵਰਨ ਸਿੰਘ)-ਸਿੱਖ ਵੈਲਫੇਅਰ ਫਾਊਾਡੇਸਨ ਧਾਰੀਵਾਲ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਕਰਵਾਏ ਗਏ, ਜਿਸ 'ਚ ਵੱਖ-ਵੱਖ ਸਕੂਲਾਂ ਦੇ 300 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ, ਜਿਸ 'ਚ 2 ਗਰੁੱਪ ਬਣਾ ਕੇ ਦਸਤਾਰ ਮੁਕਾਬਲੇ ਕਰਵਾਏ | ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਦੇ 30 ਬੱਚਿਆਂ ਨੇ ਦੋਵਾਂ ਗਰੁੱਪਾਂ ਵਿਚ ਭਾਗ ਲਿਆ | ਪਹਿਲਾ ਗਰੁੱਪ 5ਵੀਂ ਤੋਂ 8ਵੀਂ ਕਲਾਸ, ਦੂਸਰਾ ਗਰੁੱਪ 9ਵੀਂ ਤੋਂ 12ਵੀਂ ਜਮਾਤ ਦਾ ਬਣਾਇਆ ਗਿਆ | ਸੁਖਮਨਜੀਤ ਸਿੰਘ ਜਮਾਤ 7ਵੀਂ ਗੁਰੁੱਪ ਪਹਿਲਾ ਸੋਹਣੀ ਦਸਤਾਰ ਬੰਨ ਕੇ ਪਹਿਲਾ ਤੇ ਦੂਸਰੇ ਗਰੁੱਪ 'ਚ ਮਨਿੰਦਰਬੀਰ ਸਿੰਘ ਜਮਾਤ 10ਵੀਂ ਸੋਹਣੀ ਦਸਤਾਰ ਬੰਨ੍ਹ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਵੱਡੀ ਟਰਾਫ਼ੀ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਸੰਸਥਾ ਵਲੋਂ ਸਾਰੇ ਬੱਚਿਆਂ ਨੂੰ ਤਮਗੇ ਅਤੇ ਬੱਚਿਆਂ ਨਾਲ ਆਏ ਅਧਿਆਪਕਾਂ ਨੂੰ ਵੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਸਰਬਜੀਤ ਕੌਰ ਨੇ ਬੱਚਿਆਂ ਨੂੰ ਨਾਲ ਗਏ ਅਧਿਆਪਕ ਅਮਰੀਕ ਸਿੰਘ ਲੇਹਲ ਨੂੰ ਵਧਾਈ ਦਿੱਤੀ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |