ਗੁਰਦਾਸਪੁਰ, 13 ਮਈ (ਚੱਕਰਾਜਾ)-ਸੁਖਜਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਹਯਾਤ ਨਗਰ ਵਿਖੇ ਐਮ.ਡੀ ਮਨਜਿੰਦਰ ਕੌਰ ਤੇ ਸੀ.ਈ.ਓ ਐਡਵੋਕੇਟ ਗੁਰਨਿਮਰਤ ਕੌਰ ਦੀ ਅਗਵਾਈ ਹੇਠ ਮਾਂ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਬੱਚਿਆਂ ਦੀਆਂ ਮਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਵੱਖ-ਵੱਖ ਖੇਡਾਂ, ਗੀਤ, ਡਾਂਸ, ਫਾਇਰਲੈਸ ਕੁਕਿੰਗ ਆਦਿ ਮੁਕਾਬਲਿਆਂ 'ਚ ਭਾਗ ਲਿਆ | ਪ੍ਰੋਗਰਾਮ 'ਚ ਬੱਚਿਆਂ ਵਲੋਂ ਮਾਂ ਦਿਵਸ ਨੂੰ ਮੁੱਖ ਰੱਖਦੇ ਹੋਏ ਗੀਤ, ਸਕਿੱਟਾਂ ਤੇ ਡਰਾਮੇ ਪੇਸ਼ ਕੀਤੇ ਗਏ | ਸਕੂਲ ਦੇ ਐਮ.ਡੀ ਮਨਜਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਜੀਵਨ 'ਚ ਮਾਵਾਂ ਦਾ ਬਹੁਤ ਹੀ ਅਹਿਮ ਤੇ ਖ਼ਾਸ ਰੋਲ ਹੁੰਦਾ ਹੈ | ਮਾਵਾਂ ਨੂੰ ਬੱਚਿਆਂ ਨੂੰ ਸਹੀ ਸਮਾਂ ਦੇਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਮਾਵਾਂ ਆਪਣੇ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਉਨ੍ਹਾਂ ਦਾ ਹੱਲ ਕੱਢਣ ਤਾਂ ਜੋ ਕੋਈ ਵੀ ਬੱਚਾ ਗਲਤ ਪਾਸੇ ਨਾ ਪਵੇ | ਪ੍ਰੋਗਰਾਮ 'ਚ ਹਿੱਸਾ ਲੈਣ ਵਾਲੀਆਂ ਮਾਵਾਂ ਨੂੰ ਖ਼ਾਸ ਇਨਾਮ ਦਿੱਤੇ ਗਏ | ਪ੍ਰੋਗਰਾਮ ਦੇ ਅੰਤ 'ਚ ਬੈੱਸਟ ਮਦਰ ਤੇ ਰਨਰ ਅਪ ਦਾ ਪੁਰਸਕਾਰ ਵੀ ਦਿੱਤਾ ਗਿਆ | ਪਿ੍ੰਸੀਪਲ ਹਰਜਿੰਦਰ ਕੌਰ ਨੇ ਆਈਆਂ ਮਾਵਾਂ ਦਾ ਧੰਨਵਾਦ ਕੀਤਾ |