08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਲ ਦੋਰਾਂਗਲਾ ਦੇ ਪਿੰਡ ਵਜ਼ੀਰਪੁਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਵਰਕਰ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਗੁਰਦਾਸਪੁਰ, 13 ਮਈ (ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸਰਕਲ ਦੋਰਾਂਗਲਾ ਦੇ ਪਿੰਡ ਵਜ਼ੀਰਪੁਰ ਵਿਖੇ ਅਕਾਲੀ ਆਗੂ ਮਲਕੀਤ ਸਿੰਘ ਵਜ਼ੀਰਪੁਰ ਦੇ ਪ੍ਰਬੰਧਾਂ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਵਰਕਰ ਮੀਟਿੰਗ ਹੋਈ | ਇਸ ਮੌਕੇ ਹਲਕਾ ਦੀਨਾਨਗਰ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਆਗੂਆਂ ਨੇ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਪਿੰਡਾਂ ਦੀਆਂ ਬੂਥ ਕਮੇਟੀਆਂ ਦਾ ਗਠਨ ਕਰਕੇ ਸਰਕਲ ਅੰਦਰ ਚੋਣ ਪ੍ਰਚਾਰ ਦਾ ਆਗਾਜ਼ ਕਰਦਿਆਂ ਪਾਰਟੀ ਨੂੰ ਜਿਤਾਉਣ ਲਈ ਵਰਕਰਾਂ ਨੰੂ ਲਾਮਬੰਦ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਮਲਜੀਤ ਚਾਵਲਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਇੱਕੋ ਇਕ ਪਾਰਟੀ ਹੈ ਜੋ ਹਰ ਵਰਗ ਦੀ ਹਿਤੈਸ਼ੀ ਹੈ, ਇਸ ਲਈ ਆਉਣ ਵਾਲੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ | ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੇ ਸਮੁੱਚੇ ਵਰਕਰ ਪਿੰਡਾਂ ਅੰਦਰ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੰੂ ਜਾਣੂ ਕਰਵਾਉਣ ਦੇ ਨਾਲ-ਨਾਲ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਬੀਰ ਸਿੰਘ ਭਟੋਇਆ, ਸਰਪੰਚ ਬਲਦੇਵ ਸਿੰਘ ਜੀਵਨਚੱਕ, ਫੌਜਾ ਸਿੰਘ ਵਜੀਰਪੁਰ, ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ, ਗੁਰਪ੍ਰੀਤ ਸਿੰਘ ਚੌਂਤਰਾ, ਸਰਬਜੀਤ ਸਿੰਘ ਲਾਲੀਆ, ਨਵਜੋਤ ਸਿੰਘ ਸੈਣੀ, ਭੁਪਿੰਦਰ ਸਿੰਘ ਜਕੜੀਆ, ਮਲਕੀਤ ਸਿੰਘ ਵਜੀਰਪੁਰ, ਕੁਲਦੀਪ ਸਿੰਘ ਖ਼ਾਲਸਾ, ਗੋਲਡੀ ਨੌਸ਼ਹਿਰਾ, ਬੂੜ ਸਿੰਘ ਆਲੀਨੰਗਲ, ਗੁਰਦੀਪ ਸਿੰਘ ਨੰਗਲ ਡਾਲਾ, ਬਲਵਿੰਦਰ ਸਿੰਘ ਆਦੀਆਂ, ਜਸਬੀਰ ਸਿੰਘ ਆਦੀਆਂ, ਸਤਨਾਮ ਸਿੰਘ ਨੰਬਰਦਾਰ, ਹਰਚਰਨ ਸਿੰਘ ਮਗਰਮੂਧੀਆਂ, ਕੁਲਵੰਤ ਸਿੰਘ ਡੁਗਰੀ, ਸਰਦੂਲ ਪਾਲ ਜਨਰਲ ਸਕੱਤਰ ਐਸ.ਸੀ ਵਿੰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਮਿਲਿਆ ਅਗਲੀ ਖ਼ਬਰ ਸੁਖਜਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਹਯਾਤ ਨਗਰ ਵਿਖੇ ਮਾਂ ਦਿਵਸ ਮਨਾਇਆ
Ad Position 24