ਫਤਹਿਗੜ੍ਹ ਚੂੜੀਆਂ, 13 ਮਈ (ਅਵਤਾਰ ਸਿੰਘ ਰੰਧਾਵਾ)-ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਵਲੋਂ 60416 ਮੀਟਿ੍ਕ ਟਨ ਕਣਕ ਦੀ ਖਰੀਦ ਤੇ 2 ਕਰੋੜ 12 ਲੱਖ ਮਾਰਕੀਟ ਫੀਸ ਪ੍ਰਾਪਤ ਕੀਤੀ ਹੈ | ਇਹ ਜਾਣਕਾਰੀ ਮਾਰਕੀਟ ਕਮੇਟੀ ਫਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਆੜ੍ਹਤੀਆਂ ਨਾਲ ਹੋਈ ਮੀਟਿੰਗ ਦੌਰਾਨ ਦਿੱਤੀ | ਉਨ੍ਹਾਂ ਮੰਡੀ ਅੰਦਰ ਦਰਪੇਸ਼ ਮੁਸ਼ਕਲਾਂ ਤੇ ਸੁਵਿਧਾਵਾਂ ਸੰਬੰਧੀ ਗੱਲਬਾਤ ਕੀਤੀ ਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਸਾਲ 2026 ਦੀ ਆਮਦ ਖਰੀਦ ਵਿਚ ਵੇਅਰ ਹਾਊਸ ਨੇ 82,870 ਕੁਇੰਟਲ, ਪਨਗਰੇਨ ਨੇ 2,01290 ਕੁਇੰਟਲ, ਪਨਸਪ ਨੇ 1,12470, ਮਾਰਕ ਫੈਡ ਨੇ 1,77410 ਤੇ ਨਿੱਜੀ ਏਜੰਸੀਆਂ ਨੇ 30720 ਕਣਕ ਦੀ ਖਰੀਦ ਕੀਤੀ ਹੈ | ਉਨ੍ਹਾਂ ਦੱਸਿਆ ਕਿ 50 ਫੀਸਦੀ ਕਣਕ ਦੀ ਚੁਕਾਈ ਹੋ ਚੁੱਕੀ ਹੈ ਤੇ ਅੱਗੇ ਧੜੱਲੇ ਨਾਲ ਚੁਕਾਈ ਦਾ ਕੰਮ ਨਿਰੰਤਰ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਨਸ ਦੇ ਪੈਸਿਆਂ ਦੀ ਅਦਾਇਗੀ ਨਾਲੋਂ-ਨਾਲ ਕੀਤੀ ਜਾ ਰਹੀ ਹੈ | ਇਸ ਮੌਕੇ ਮੰਡੀ ਸੁਪਰਵਾਈਜਰ ਵਿਕਰਮਜੀਤ ਸਿੰਘ ਬਬਲੂ ਮੱਤਰੀ, ਦਿਲਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ, ਆੜ੍ਹਤੀ ਹਰਦੀਪ ਸਿੰਘ ਖੋਦੇ ਬਾਂਗਰ, ਪ੍ਰਭ ਲੋਧੀਨੰਗਲ, ਸੁਖਰਾਜ ਬਾਜਵਾ, ਅਜੇ ਪਾਂਧੀ, ਸੁਖਰਾਜ ਬਾਜਵਾ, ਗੁਰਕੀਰਤ ਸਿੰਘ ਰੰਧਾਵਾ, ਏ.ਪੀ. ਗਿੱਲ, ਅਮਰਿੰਦਰ ਖੋਖਰ, ਲਾਲੀ ਰੰਧਾਵਾ, ਪੀ.ਐਸ. ਬੱਦੋਵਾਲ, ਆੜ੍ਹਤੀ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |