ਧਾਰੀਵਾਲ, 13 ਮਈ (ਜੇਮਸ ਨਾਹਰ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਵਿਸ਼ੇਸ਼ ਨਾਕੇ ਦੌਰਾਨ ਚੋਰੀ ਦੀ ਸਕੂਟੀ ਸਮੇਤ 2 ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਏ.ਐੱਸ.ਆਈ. ਹਰਜਭਨ ਚੰਦ ਨੇ ਦੱਸਿਆ ਕਿ ਉਸ ਨੇ ਸਮੇਤ ਪੁਲਿਸ ਪਾਰਟੀ ਚੈਕਿੰਗ ਵਹੀਕਲਾਂ ਦੇ ਸਬੰਧ ਵਿਚ ਡਡਵਾਂ ਚੋਕ ਧਾਰੀਵਾਲ ਤੋਂ ਡੈਨੀਅਲ ਪੁੱਤਰ ਜਵਿੰਦਾ, ਸੌਰਵ ਪੁੱਤਰ ਤਰਸੇਮ ਦੋਵੇਂ ਵਾਸੀ ਡਡਵਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਸਕੂਟੀ ਸਮੇਤ ਕਾਬੂ ਕਰਕੇ ਰੱਖੇ ਬੈਗ ਨੂੰ ਚੈੱਕ ਕੀਤਾ, ਜਿਸ ਵਿਚੋਂ ਤੇਸੀ ਲੋਹਾ, ਇਕ ਚਾਬੀ ਪਾਨਾ, ਇਕ ਕਰਦ ਅਤੇ ਇਕ ਦਾਤਰ ਲੋਹਾ ਬਰਾਮਦ ਹੋਏ ਪੁੱਛਗਿੱਛ ਦੌਰਾਨ ਉਕਤਾਂ ਨੇ ਦੱਸਿਆ ਕਿ ਇਹ ਸਾਮਾਨ ਉਹ ਚੋਰੀ ਕਰਨ ਸਮੇਂ ਵਰਤਦੇ ਹਨ ਅਤੇ ਉਕਤ ਐਕਟਿਵਾ ਸਕੂਟਰੀ ਵੀ ਉਨ੍ਹਾਂ ਦੋਹਾਂ ਨੇ ਰਲ ਕੇ ਚੋਰੀ ਕੀਤੀ ਹੈ, ਜਿਨਾਂ ਨੂੰ ਮੌਕੇ 'ਤੇ ਕਾਬੂ ਕਰਕੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |