ਕੋਟਲੀ ਸੂਰਤ ਮੱਲ੍ਹੀ, 13 ਮਈ (ਕੁਲਦੀਪ ਸਿੰਘ ਨਾਗਰਾ)-ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਤੇ ਵਿਦਿਆਰਥਣ ਪਵਨੀਤ ਕੌਰ ਪੁੱਤਰੀ ਬਲਰਾਜ ਸਿੰਘ ਨੇ ਬੋਰਡ ਦੀ ਮੈਰਿਟ ਸੂਚੀ ਵਿਚ 17ਵਾਂ ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਪਵਨੀਤ ਕੌਰ ਨੇ 628/650 ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ | ਜਦਕਿ ਸਕੂਲ ਦੇ ਜਿਆਦਾਤਰ ਬੱਚਿਆਂ ਨੇ 90 ਫੀਸਦੀ ਤੋਂੋ ਵੱਧ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਸਹਿਨਾਜ਼ਪ੍ਰੀਤ ਕੌਰ ਨੇ 95.6 ਫੀਸਦੀ, ਹਰਸਿਮਰਨ ਕੌਰ ਨੇ 95.6 ਫੀਸਦੀ, ਉਪਾਸਨਾ ਨੇ 95.5 ਫੀਸਦੀ, ਜਸਪ੍ਰੀਤ ਕੌਰ ਨੇ 95.3 ਫੀਸਦੀ, ਪਰਨੀਤ ਕੌਰ ਨੇ 94.3 ਫੀਸਦੀ, ਜਸਮੀਨ ਕੌਰ ਨੇ 94.7 ਫੀਸਦੀ, ਗੁਰਲੀਨ ਕੌਰ ਨੇ 94.7 ਫੀਸਦੀ, ਸਿਮਰਨਜੀਤ ਕੌਰ ਨੇ 94.3 ਫੀਸਦੀ, ਰਾਜਦੀਪ ਕੌਰ ਨੇ 94 ਫੀਸਦੀ, ਜਸਪ੍ਰੀਤ ਕੌਰ ਨੇ 94 ਫੀਸਦੀ, ਪਿ੍ਆ ਨੇ 93.5 ਫੀਸਦੀ, ਅਮਨ ਨੇ 93.5 ਫੀਸਦੀ, ਰਾਜਬੀਰ ਕੌਰ ਨੇ 93 ਫੀਸਦੀ, ਕਿਰਨਦੀਪ ਕੌਰ ਨੇ 92 ਫੀਸਦੀ, ਬਿਕਰਮਜੀਤ ਸਿੰਘ ਨੇ 93.5 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਐਮ.ਡੀ. ਅਜੇਪਾਲ ਸਿੰਘ, ਐਮ.ਡੀ. ਕਰਨਪਾਲ ਸਿੰਘ, ਅਮਰਜੀਤ ਕੌਰ, ਪਿ੍ੰਸੀਪਲ ਦਵਿੰਦਰ ਸਿੰਘ, ਰਜਵੰਤ ਕੌਰ, ਜਗਜੀਤ ਕੌਰ, ਸੰਦੀਪ ਕੌਰ, ਨਿਤਿਸ਼ ਸਰਮਾ, ਹਰਪ੍ਰੀਤ ਕੌਰ, ਸਿਮਰਨਪ੍ਰੀਤ ਸਮੇਤ ਸਟਾਫ਼ ਨੇ ਅੱਵਲ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |