ਕਲਾਨੌਰ, 13 ਮਈ (ਪੁਰੇਵਾਲ)-ਸਥਾਨਕ ਸਬ ਡਵੀਜਨ ਵਿਖੇ ਵਾਧੂ ਅਹੁਦੇ 'ਤੇ ਤਾਇਨਾਤ ਦੀਨਾਨਗਰ ਐਸ.ਡੀ.ਐਮ. ਪੀ.ਸੀ.ਐਸ. ਸ. ਰਵਿੰਦਰ ਸਿੰਘ ਦੀ ਜਗ੍ਹਾ ਕਲਾਨੌਰ ਸਬ ਡਵੀਜਨ ਵਿਖੇ ਆਈ.ਏ.ਐਸ. ਪੱਲਵੀ ਮਿਸ਼ਰਾ ਦੀ ਬਤੌਰ ਐਸ.ਡੀ.ਐਮ. ਕਲਾਨੌਰ ਨਿਯੁਕਤੀ ਹੋਈ ਹੈ | ਐਸ.ਡੀ.ਐਮ. ਕਲਾਨੌਰ ਦਾ ਅਹੁਦਾ ਸੰਭਾਲਣ 'ਤੇ ਆਈ.ਏ.ਐਸ. ਪੱਲਵੀ ਮਿਸ਼ਰਾ ਦਾ ਦਫਤਰ ਸੁਪਰਡੈਂਟ ਸ੍ਰੀਮਤੀ ਰੁਪਿੰਦਰ ਕੌਰ ਸਮੇਤ ਦਫਤਰੀ ਅਮਲੇ ਵਲੋਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸ੍ਰੀਮਤੀ ਪੱਲਵੀ ਮਿਸ਼ਰਾ ਵਲੋਂ ਦਫਤਰੀ ਅਮਲੇ ਨਾਲ ਮੀਟਿੰਗ ਕਰਕੇ ਦਫਤਰੀ ਕੰਮਕਾਜ ਦੀ ਸਮੀਖਿਆ ਕੀਤੀ ਗਈ ਤੇ ਦਫ਼ਤਰੀ ਡਾਕ ਦਾ ਨਿਪਟਾਰਾ ਕੀਤਾ ਗਿਆ | ਆਈ.ਏ.ਐਸ. ਮਿਸ਼ਰਾ ਨੇ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਦਫ਼ਤਰ ਵਿਖੇ ਆਉਣ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚਾੜਿਆ ਜਾਵੇਗਾ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਵਾਚਿਆ ਜਾਵੇਗਾ | ਸ੍ਰੀਮਤੀ ਪੱਲਵੀ ਮਿਸ਼ਰਾ ਨੇ ਸਬ ਡਵੀਜਨ ਅਧੀਨ ਸਰਕਾਰ ਦੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ ਲਈ ਵਿਭਾਗਾਂ ਨੂੰ ਹਦਾਇਤ ਕੀਤੀ | ਇਸ ਦੌਰਾਨ ਉਨ੍ਹਾਂ ਦਫ਼ਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਉਨ੍ਹਾਂ ਦੱਸਿਆ ਕਿ ਦਫਤਰ ਵਿਖੇ ਅਦਾਲਤੀ ਕੇਸਾਂ ਨੂੰ ਪਹਿਲਾਂ ਨਿਰਧਾਰਿਤ ਮਿਤੀਆਂ 'ਤੇ ਹੀ ਵਾਚਿਆ ਜਾਵੇਗਾ | ਇਸ ਮੌਕੇ 'ਤੇ ਜਗਜੀਤ ਸਿੰਘ ਜੂਨੀਅਰ ਸਹਾਇਕ, ਗੁਰਵਿੰਦਰ ਸਿੰਘ ਜੂਨੀਅਰ ਸਹਾਇਕ, ਆਕਸਨ ਰਿਕਾਰਡਰ ਗੁਰਸ਼ਰਨਜੀਤ ਸਿੰਘ, ਡਾਟਾ ਐਂਟਰੀ ਅਪਰੇਟਰ ਅਲੀਸ਼ਾ, ਮਲਕੰਦਰ ਸਿੰਘ, ਹਰਦੀਪ ਸਿੰਘ ਮਾਨੇਪੁਰ, ਸੁਖਬੀਰ ਸਿੰਘ ਵੀ ਹਾਜ਼ਰ ਰਹੇ |