08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਕਲੈਂਡ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ <br/>

Ad Position 21
No active advertisement
ਅਜੀਤ ਡੈਸਕ 14-05-2026
ਸ਼ਾਹਪੁਰ ਕੰਢੀ, 13 ਮਈ (ਰਣਜੀਤ ਸਿੰਘ)-ਆਕਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਸੀ. 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਤੇ ਅਧਿਆਪਕਾਂ ਦੀ ਸਹੀ ਅਗਵਾਈ ਨਾਲ ਨਤੀਜਾ ਸੌ ਫੀਸਦੀ ਰਿਹਾ ਹੈ | ਕਾਮਰਸ ਵਰਗ ਵਿਚ ਯੋਗਿਤਾ ਦੇਵੀ ਨੇ 92.6 ਫੀਸਦੀ, ਉਜਵਲ ਧੀਮਾਨ ਨੇ 91 ਫੀਸਦੀ ਤੇ ਜਤਿਨ ਨੇ 88 ਫੀਸਦੀ ਅੰਕ ਪ੍ਰਾਪਤ ਕੀਤੇ | ਮੈਡੀਕਲ ਵਰਗ ਵਿਚ ਭਵਿਆ ਨੇ 93.2 ਫੀਸਦੀ, ਆਸਥਾ ਗੋਸਵਾਮੀ ਨੇ 89.6 ਫੀਸਦੀ ਅਤੇ ਅਵੰਤਿਕਾ ਚੱਢਾ ਨੇ 86 ਫੀਸਦੀ ਅੰਕ ਪ੍ਰਾਪਤ ਕੀਤੇ | ਨਾਨ ਮੈਡੀਕਲ ਗਰੁੱਪ 'ਚ ਸਵਰਜਲ ਲੂੰਬਾ ਨੇ 94 ਫੀਸਦੀ, ਆਸਥਾ ਨੇ 92.2 ਫੀਸਦੀ ਅਤੇ ਦਿਵਾਸ਼ ਨੇ 92.8 ਫੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਸਾਰੇ ਵਿਦਿਆਰਥੀਆਂ ਨੇ ਇਸ ਕਾਮਯਾਬੀ 'ਤੇ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖੱਤਰੀ ਸਭਾ ਪਠਾਨਕੋਟ ਦੀ ਨਵੀਂ ਨਿਯੁਕਤ ਕਾਰਜਕਾਰਨੀ ਨੇ ਮੰਦਿਰ ਮਾਤਾ ਆਸ਼ਾ ਪੂਰਨੀ ਵਿਖੇ ਟੇਕਿਆ ਮੱਥਾ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਮਾਂ ਦਿਵਸ ਮਨਾਇਆ
Ad Position 24