ਪਠਾਨਕੋਟ, 13 ਮਈ (ਸੁਮਿਤ)-ਖੱਤਰੀ ਸਭਾ ਪਠਾਨਕੋਟ ਦੀ ਨਵੀਂ ਨਿਯੁਕਤ ਕਾਰਜਕਾਰਨੀ ਨੇ ਚੇਅਰਮੈਨ ਰੋਮੀ ਵਡੈਹਰਾ ਅਤੇ ਪ੍ਰਧਾਨ ਚੰਦਨ ਮਹਿੰਦਰੂ ਦੀ ਅਗਵਾਈ ਹੇਠ ਮੰਦਿਰ ਮਾਤਾ ਆਸ਼ਾ ਪੂਰਨੀ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਤੇ ਸਭਾ ਦੇ ਸਰਪ੍ਰਸਤ ਸਤੀਸ਼ ਮਹਿੰਦਰੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੰਦਿਰ ਪਹੁੰਚਣ 'ਤੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ ਨੇ ਸਾਰੇ ਪਦ-ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਸਭਾ ਦੇ ਮੈਂਬਰਾਂ ਨੇ ਮੰਦਿਰ 'ਚ ਪੂਜਾ-ਅਰਚਨਾ ਕਰਕੇ ਸਮਾਜ ਦੀ ਖ਼ੁਸ਼ਹਾਲੀ, ਆਪਸੀ ਭਾਈਚਾਰੇ ਤੇ ਖੇਤਰ ਦੀ ਤਰੱਕੀ ਲਈ ਅਰਦਾਸ ਕੀਤੀ | ਇਸ ਦੌਰਾਨ ਸਭਾ ਦੇ ਪਦ-ਅਧਿਕਾਰੀਆਂ ਨੇ ਕਿਹਾ ਕਿ ਖੱਤਰੀ ਸਭਾ ਸਮਾਜਿਕ, ਧਾਰਮਿਕ ਤੇ ਲੋਕ-ਹਿਤ ਕਾਰਜਾਂ ਨੂੰ ਅੱਗੇ ਵਧਾਉਣ ਲਈ ਨਿਰੰਤਰ ਕੰਮ ਕਰਦੀ ਰਹੇਗੀ | ਪ੍ਰੋਗਰਾਮ ਦੌਰਾਨ ਮੌਜੂਦ ਮੈਂਬਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸਭ ਨੇ ਨਵੀਂ ਕਾਰਜਕਾਰਨੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |