ਪਠਾਨਕੋਟ, 13 ਮਈ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ-ਸਕੂਲ ਸਕੇਟਿੰਗ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਹ ਮੁਕਾਬਲਾ ਪਠਾਨਕੋਟ ਦੇ ਰੇਹਮਾ ਇੰਟਰਨੈਸ਼ਨਲ ਸਕੂਲ ਵਿਚ ਆਯੋਜਿਤ ਕੀਤਾ ਗਿਆ ਸੀ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਕੁੱਲ 500 ਵਿਦਿਆਰਥੀਆਂ ਨੇ ਹਿੱਸਾ ਲਿਆ | ਗ੍ਰੀਨਲੈਂਡ ਸਕੂਲ ਦੇ ਕੁੱਲ 100 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ | ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਪੰਜ ਸੋਨੇ, ਤਿੰਨ ਚਾਂਦੀ ਅਤੇ ਨੌਂ ਕਾਂਸੀ ਦੇ ਤਗਮੇ ਜਿੱਤੇ | ਸਕੂਲ ਦੇ ਚੇਅਰਮੈਨ ਰਣਵੀਰ ਸਿੰਘ, ਸਕੱਤਰ ਕਮਲਜੀਤ ਸਿੰਘ ਅਤੇ ਪਿ੍ੰਸੀਪਲ ਅਨੁਮੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਨਮਨ, ਅਰਨਵ, ਅਥਰਵਾ, ਪਰਮਜੀਤ, ਵਿਦਾਨ ਨੇ ਸੋਨ ਤਗਮੇ, ਆਦਿਰਾਜ, ਅਯਾਨ ਤੇ ਸਹਿਜਪ੍ਰੀਤ ਨੇ ਚਾਂਦੀ ਦੇ ਤਗਮੇ ਤੇ ਰਾਘਵ, ਗਰਵਿਤ, ਦਿਲਜੀਤ, ਪ੍ਰਨਵ, ਅੰਸ਼ਪ੍ਰੀਤ, ਸ਼ਿਵਾਨ ਥਾਪਾ, ਆਰਵ, ਅਰਨਵ, ਲਵਿਤ ਨੇ ਕਾਂਸੇ ਦੇ ਤਗਮੇ ਜਿੱਤੇ ਸਕੂਲ ਪੁੱਜਣ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |