08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਤਾਰਾਗੜ੍ਹ 'ਚ ਬੱਸ ਸਟੈਂਡ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 14-05-2026
ਤਾਰਾਗੜ੍ਹ, 13 ਮਈ (ਸੋਹਨ ਲਾਲ)-ਕਸਬਾ ਤਾਰਾਗੜ੍ਹ ਇਲਾਕੇ ਵਿਚ ਇਕ ਮੁੱਖ ਕਸਬਾ ਹੈ | ਇਲਾਕੇ ਦੇ ਪਿੰਡਾਂ ਦੇ ਲੋਕਾਂ ਨੰੂ ਜਦੋਂ ਵੀ ਪਠਾਨਕੋਟ, ਦੀਨਾਨਗਰ ਜਾਂ ਗੁਰਦਾਸਪੁਰ ਜਾਣਾ ਪੈਂਦਾ ਹੈ ਤਾਂ ਕਸਬਾ ਤਾਰਾਗੜ੍ਹ ਵਿਚੋਂ ਬੱਸ ਲੈ ਕੇ ਜਾਣਾ ਪੈਂਦਾ ਹੈ | ਦੱਸ ਦੇਈਏ ਕਿ ਤਾਰਾਗੜ੍ਹ ਵਿਚ ਨਾ ਤਾਂ ਬੱਸ ਸਟੈਂਡ ਹੈ ਅਤੇ ਨਾ ਹੀ ਪਖ਼ਾਨੇ ਬਣੇ ਹੋਏ ਹਨ | ਜਿਸ ਨਾਲ ਪਿੰਡ ਵਾਸੀਆਂ ਨੰੂ ਅਤੇ ਰਾਹਗੀਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਹਨ ਤਾਂ ਸਾਡੇ ਨਾਲ ਸਾਰੀਆਂ ਪਾਰਟੀਆਂ ਵਾਅਦੇ ਕਰਦੀਆਂ ਹਨ ਕਿ ਜਦੋਂ ਸਾਡੀ ਸਰਕਾਰ ਬਣ ਜਾਵੇਗੀ ਤਾਰਾਗੜ੍ਹ ਵਿਚ ਇਕ ਵਧੀਆ ਬੱਸ ਸਟੈਂਡ ਬਣਾਇਆ ਜਾਵੇਗਾ | ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਇਹ ਪਾਰਟੀਆਂ ਵਾਅਦੇ ਭੁੱਲ ਜਾਂਦੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ | ਪਰ ਸਰਕਾਰ ਬਣੇ 4 ਸਾਲ ਹੋ ਗਏ ਹਨ, ਇਸ ਸਰਕਾਰ ਨੇ ਵੀ ਬੱਸ ਸਟੈਂਡ ਵੱਲ ਕੋਈ ਧਿਆਨ ਨਹੀਂ ਦਿੱਤਾ | ਜਿਸ ਕਾਰਨ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮਦਨ ਲਾਲ, ਕਸ਼ਮੀਰ ਲਾਲ, ਰੋਹਿਤ ਮਹਾਜਨ, ਗੁਰਸੇਵਕ ਸਿੰਘ, ਰਘੂਵੀਰ ਸਿੰਘ, ਹਰਸ਼ ਸੈਣੀ, ਸ਼ਿਵ ਲਾਲ ਅਤੇ ਪਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਤਾਰਾਗੜ੍ਹ ਵਿਚ ਬੱਸ ਸਟੈਂਡ ਨਾ ਹੋਣ ਕਾਰਨ ਡਰਾਈਵਰਾਂ ਨੰੂ ਮਜ਼ਬੂਰਨ ਬੱਸਾਂ ਸੜਕਾਂ ਕਿਨਾਰੇ ਖੜੀਆਂ ਕਰਨੀਆਂ ਪੈਂਦੀਆਂ ਹਨ | ਤਾਰਾਗੜ੍ਹ ਦੇ ਦੁਕਾਨਦਾਰਾਂ ਨੇ ਹਲਕਾ ਭੋਆ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਪਾਸੋਂ ਮੰਗ ਕੀਤੀ ਹੈ ਕਿ ਤਾਰਾਗੜ੍ਹ 'ਚ ਇਕ ਵਧੀਆ ਬੱਸ ਸਟੈਂਡ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਕਾਂਕਸ਼ਾ ਸ਼ਰਮਾ ਨੇ 12ਵੀਂ 'ਚੋਂ 93.4 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਕੀਤਾ ਹਾਸਲ <br/> ਅਗਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ-ਸਕੂਲ ਸਕੇਟਿੰਗ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24