07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਯੂਰੋਮਿਨ ਲਿਕਸ ਪਸ਼ੂਆਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਿਹਾ ਹੈ-ਡਿਪਟੀ ਡਾਇਰੈਕਟਰ <br/>

Ad Position 21
No active advertisement
ਅਜੀਤ ਡੈਸਕ 14-05-2026
ਪਠਾਨਕੋਟ, 13 ਮਈ (ਵਿਨੋਦ)-ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪੰਜਾਬ ਡਾ: ਪਰਮਦੀਪ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਕਾਂ ਦੀ ਬਿਹਤਰੀ ਲਈ ਪਸ਼ੂ ਪਾਲਨ ਵਿਭਾਗ ਵਲੋਂ ਸਬਸਿਡੀ ਰੇਟਾਂ 'ਤੇ ਯੂਰੋਮਿਨ ਲਿਕਸ਼ ਜ਼ਿਲ੍ਹਾ ਪਠਾਨਕੋਟ ਦੀਆਂ ਸਮੂਹ ਪਸ਼ੂ ਸੰਸਥਾਵਾਂ ਵਿਖੇ ਉਪਲੱਬਧ ਹੋ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪਠਾਨਕੋਟ ਡਾ: ਵਿਜੇ ਕੁਮਾਰ ਵਲੋਂ ਕੀਤਾ | ਉਨ੍ਹਾਂ ਵਲੋਂ ਦੱਸਿਆ ਗਿਆ ਕਿ ਇਸ ਯੂਰੋਮਿਨ ਲਿਕਸ਼ ਨੂੰ ਪਸ਼ੂਆਂ ਨੂੰ ਦੇਣ ਦੇ ਹਜ਼ਾਰਾਂ ਫ਼ਾਇਦੇ ਹਨ | ਡਾ: ਵਿਜੇ ਕੁਮਾਰ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਦੇ ਇੰਚਾਰਜ ਨਾਲ ਤਾਲਮੇਲ ਕਰਕੇ ਇਹ ਯੂਰੋਮਿਨ ਲਿਕਸ਼ ਜ਼ਰੂਰੀ ਲੈਣਾ ਲਾਜ਼ਮੀ ਬਣਾਉਣ, ਇਸ ਯੂਰੋਮਿਨ ਲਿਕਸ਼ ਜੋ ਗਾਂ, ਮੱਝ, ਬੱਕਰੀ ਆਦਿ ਲਈ ਪੋਸ਼ਣ ਸਪਲੀਮੈਂਟ ਵਜੋਂ ਵਰਤਿਆ ਜਾਂਦਾ ਹੈ | ਪਸ਼ੂ ਇਸ ਨੂੰ ਚੱਟ ਕੇ ਖਾਂਦੇ ਹਨ | ਆਮ ਤੌਰ 'ਤੇ ਇਸ ਵਿਚ ਯੂਰੀਆ, ਗੁੜ/ਮੋਲੇਸਿਸ ਮਿਨਰਲ ਮਿਕਸਚਰ, ਨਮਕ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਟਰੇਸ ਮਿਨਰਲ, ਵਿਟਾਮਿਨ, ਬਾਈਾਡਰ ਅਤੇ ਚੋਕਰ ਆਦਿ ਉਪਯੋਗ ਦੁੱਧ ਦੀ ਉਤਪਾਦਨ ਸਮਰੱਥਾ ਵਧਾਉਣ ਵਿਚ ਮਦਦ, ਭੁੱਖ ਅਤੇ ਚਾਰਾ ਖਾਣ ਦੀ ਸਮਰੱਥਾ ਵਧਾਉਂਦਾ ਹੈ, ਰੂਮਨ ਮਾਈਕਰੋਫ਼ਲੋਰਾ ਨੂੰ ਸੁਧਾਰਦਾ ਹੈ, ਕਮਜ਼ੋਰੀ ਅਤੇ ਪੋਸ਼ਣ ਦੀ ਘਾਟ ਵਿਚ ਲਾਭਕਾਰੀ ਸੁੱਕੇ ਚਾਰੇ ਦੀ ਪਾਚਣ ਸ਼ਕਤੀ ਵਧਾਉਂਦਾ ਹੈ, ਮਿਨਰਲ ਅਤੇ ਪ੍ਰੋਟੀਨ ਦੀ ਘਾਟ ਪੂਰੀ ਕਰਦਾ ਹੈ, ਬਾਡੀ ਕੰਡੀਸ਼ਨ ਸੁਧਾਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਹੈਰੀਟੇਜ ਸਕੂਲ 'ਚ ਪੰਡਿਤ ਅਜੈ ਪ੍ਰਸੰਨਾ ਦਾ ਬਾਂਸੁਰੀ ਵਾਦਨ ਪ੍ਰੋਗਰਾਮ ਅੱਜ <br/> ਅਗਲੀ ਖ਼ਬਰ ਆਰਿਆ ਮਹਿਲਾ ਕਾਲਜ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24