07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਇੰਡੀਅਨ ਹੈਰੀਟੇਜ ਸਕੂਲ 'ਚ ਪੰਡਿਤ ਅਜੈ ਪ੍ਰਸੰਨਾ ਦਾ ਬਾਂਸੁਰੀ ਵਾਦਨ ਪ੍ਰੋਗਰਾਮ ਅੱਜ <br/>

Ad Position 21
No active advertisement
ਅਜੀਤ ਡੈਸਕ 14-05-2026
ਪਠਾਨਕੋਟ, 13 ਮਈ (ਸੰਧੂ)-ਸਪਿਕ ਮੈਕੇ ਸੰਸਥਾ ਪਠਾਨਕੋਟ ਵਲੋਂ 14 ਮਈ ਨੂੰ ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ 'ਚ ਪ੍ਰਸਿੱਧ ਬਾਂਸੁਰੀ ਵਾਦਕ ਪੰਡਿਤ ਅਜੈ ਪ੍ਰਸੰਨਾ ਦਾ ਵਿਸ਼ੇਸ਼ ਬਾਂਸੁਰੀ ਵਾਦਨ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪਿਕ ਮੈਕੇ ਸੰਸਥਾ ਪਠਾਨਕੋਟ ਦੇ ਪ੍ਰਧਾਨ ਡਾ: ਮਨੂ ਸ਼ਰਮਾ ਤੇ ਜਰਨਲ ਸਕੱਤਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਬਨਾਰਸ ਘਰਾਨੇ ਦੇ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਬਾਂਸੁਰੀ ਵਾਦਕ ਪੰਡਿਤ ਅਜੈ ਪ੍ਰਸੰਨਾ ਵਿਦਿਆਰਥੀਆਂ ਨਾਲ ਰੂਬਰੂ ਹੋਣਗੇ | ਉਨ੍ਹਾਂ ਨਾਲ ਤਬਲੇ 'ਤੇ ਸੁਰਜੀਤ ਸਿੰਘ ਸੰਗਤ ਕਰਨਗੇ | ਉਨ੍ਹਾਂ ਕਿਹਾ ਕਿ ਸਪਿਕ ਮੈਕੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਤੇ ਸੰਸਕਿ੍ਤਿਕ ਵਿਰਾਸਤ ਨਾਲ ਜੋੜਨਾ ਹੈ | ਪਿਛਲੇ ਕਰੀਬ 35 ਸਾਲਾਂ ਤੋਂ ਸਪਿਕ ਮੈਕੇ ਪਠਾਨਕੋਟ ਵਲੋਂ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਉਨ੍ਹਾਂ ਸਕੂਲ ਦੀ ਡਾਇਰੈਕਟਰ ਈਸ਼ਾ ਜੋਸ਼ੀ ਤੇ ਪਿ੍ੰਸੀਪਲ ਸੋਹਮ ਆਨੰਦ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਪਠਾਨਕੋਟ ਤੇ ਨਗਰ ਕੌਂਸਲ ਸੁਜਾਨਪੁਰ ਦੀਆਂ ਚੋਣਾਂ ਬੈਲਟ ਪੇਪਰਾਂ ਰਾਹੀਂ ਹੋਣਗੀਆਂ-ਏ.ਡੀ.ਸੀ. <br/> ਅਗਲੀ ਖ਼ਬਰ ਯੂਰੋਮਿਨ ਲਿਕਸ ਪਸ਼ੂਆਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਿਹਾ ਹੈ-ਡਿਪਟੀ ਡਾਇਰੈਕਟਰ <br/>
Ad Position 24