ਪਠਾਨਕੋਟ, 13 ਮਈ (ਵਿਨੋਦ)-ਭੜੋਲੀ ਕਲਾਂ ਸਥਿਤ ਰਘੂਨਾਥ ਕਾਲੋਨੀ ਦੇ ਸ਼ਮਸ਼ਾਨਘਾਟ ਵਿਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਦਿੰਦਿਆਂ ਉੱਥੇ ਦੇ ਸੇਵਾਦਾਰ ਨੇ ਦੱਸਿਆ ਕਿ ਦੇਰ ਰਾਤ ਕੁਝ ਅਣਪਛਾਤੇ ਚੋਰ ਸ਼ਮਸ਼ਾਨਘਾਟ ਵਿਚ ਦਾਖਲ ਹੋਏ ਤੇ ਉੱਥੇ ਲੱਗਾ ਛੱਤ ਵਾਲਾ ਪੱਖਾ, ਫਰਾਟਾ ਪੱਖਾ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਸਵੇਰੇ ਜਦੋਂ ਸੇਵਾਦਾਰ ਮੌਕੇ 'ਤੇ ਪਹੁੰਚੇ ਤਾਂ ਸਾਮਾਨ ਗ਼ਾਇਬ ਦੇਖ ਕੇ ਹੜਕੰਪ ਮੱਚ ਗਿਆ | ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ |