ਪਠਾਨਕੋਟ, 13 ਮਈ (ਸੰਧੂ)-ਇਸਕਾਨ ਪਠਾਨਕੋਟ ਵਲੋਂ ਹਰਿਨਾਮ ਸੰਕੀਰਤਨ ਮਹਾਉਤਸਵ ਸ਼ਰਧਾ, ਉਤਸ਼ਾਹ ਤੇ ਭਗਤੀਮਈ ਮਾਹੌਲ ਵਿਚ ਆਯੋਜਿਤ ਕੀਤਾ ਗਿਆ | 'ਹਰੇ ਕਿ੍ਸ਼ਨਾ ਹਰੇ ਰਾਮ' ਮਹਾਂਮੰਤਰ ਦੀ ਗੂੰਜ ਨਾਲ ਪੂਰਾ ਇਲਾਕਾ ਭਗਤੀ ਰੰਗ 'ਚ ਰੰਗਿਆ ਗਿਆ ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ | ਪ੍ਰੋਗਰਾਮ ਦੌਰਾਨ ਆਸਟ੍ਰੇਲੀਆ ਤੋਂ ਪਵਨ ਨਿਤਾਈ ਦਾਸ ਪ੍ਰਭੂ ਤੇ ਅਮਰੀਕਾ ਦੇ ਨਿਊਯਾਰਕ ਤੋਂ ਗੌਰਚੰਦ ਦਾਸ ਪ੍ਰਭੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਭਾਵਪੂਰਨ ਕੀਰਤਨ ਨੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ | ਪਵਨ ਨਿਤਾਈ ਦਾਸ ਪ੍ਰਭੂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਹਰਿਨਾਮ ਸੰਕੀਰਤਨ ਮਨੁੱਖ ਨੂੰ ਮਾਨਸਿਕ ਸ਼ਾਂਤੀ ਤੇ ਆਤਮਿਕ ਉਚਾਈ ਪ੍ਰਦਾਨ ਕਰਦਾ ਹੈ | ਇਸ ਮੌਕੇ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਆਰਤੀ ਉਪਰੰਤ ਸ਼ਰਧਾਲੂਆਂ ਵਿਚ ਮਹਾਪ੍ਰਸ਼ਾਦ ਵੀ ਵੰਡਿਆ ਗਿਆ | ਸਮਾਗਮ 'ਚ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀ, ਸਮਾਜਸੇਵੀ ਅਤੇ ਵੱਡੀ ਗਿਣਤੀ ਵਿਚ ਭਗਤਜਨ ਹਾਜ਼ਰ ਸਨ |