ਬਟਾਲਾ, 14 ਮਈ (ਸਤਿੰਦਰ ਸਿੰਘ)-ਮਹਿੰਗੇ ਪੈਟਰੋਲ ਅਤੇ ਪ੍ਰਦੂਸ਼ਣ ਤੋਂ ਤੰਗ ਆ ਚੁੱਕੇ ਲੋਕਾਂ ਲਈ 'ਬਜਾਜ ਚੇਤਕ ਈਵੀ' ਇਕ ਵਰਦਾਨ ਸਾਬਤ ਹੋ ਰਿਹਾ ਹੈ | ਬਟਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਇਸ ਸਕੂਟਰ ਦੀ ਲੋਕਪਿ੍ਯਤਾ ਏਨੀ ਵਧ ਗਈ ਹੈ ਕਿ ਸਥਾਨਕ ਡੀਲਰ 'ਬਾਬਾ ਮੋਟਰਜ਼' ਨੇ ਸੇਲ ਦੇ ਸਾਰੇ ਪਿਛਲੇ ਰਿਕਾਰਡ ਮਾਤ ਪਾ ਦਿੱਤੇ ਹਨ | ਅੱਜ ਹਰ ਦੂਜਾ ਵਿਅਕਤੀ ਬਾਬਾ ਮੋਟਰਜ਼ ਤੋਂ ਚੇਤਕ ਖਰੀਦ ਕੇ ਇਲੈਕਟਿ੍ਕ ਸਫ਼ਰ ਦਾ ਆਨੰਦ ਲੈ ਰਿਹਾ ਹੈ | ਇਹ ਪ੍ਰਗਟਾਵਾ ਬਾਬਾ ਮੋਟਰਜ਼ ਦੇ ਐਮ.ਡੀ. ਮਨਿੰਦਰਜੀਤ ਸਿੰਘ ਬੱਲ ਨੇ ਕੀਤਾ | ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਮੌਜੂਦ ਹੋਰ ਇਲੈਕਟਿ੍ਕ ਸਕੂਟਰਾਂ ਦੇ ਮੁਕਾਬਲੇ ਚੇਤਕ ਆਪਣੀ ਮਜ਼ਬੂਤੀ ਲਈ ਜਾਣਿਆ ਜਾਂਦਾ ਹੈ | ਚੇਤਕ ਸਕੂਟਰ ਦੀ ਮੈਟਲ ਦੀ ਬਾਡੀ ਇਸ ਨੂੰ ਪੰਜਾਬ ਦੀਆਂ ਸੜਕਾਂ ਲਈ ਸਭ ਤੋਂ ਸੁਰੱਖਿਅਤ ਬਣਾਉਂਦੀ ਹੈ | ਉਨ੍ਹਾਂ ਦੱਸਿਆ ਕਿ ਬਾਬਾ ਮੋਟਰਜ਼ ਬਟਾਲਾ ਵਿਖੇ ਉਪਲੱਬਧ ਨਵੇਂ ਮਾਡਲ ਵਿਚ ਇਕ ਵਾਰ ਚਾਰਜ ਕਰ ਕੇ 153 ਕਿਲੋਮੀਟਰ ਵਿਚ ਪੂਰਾ ਹਫ਼ਤਾ ਸ਼ਹਿਰ ਅੰਦਰ ਘੁੰਮੋ, ਜੋ ਕਿ 15 ਤੋਂ 30 ਪੈਸੇ ਖ਼ਰਚੇ ਵਿਚ ਇਕ ਕਿਲੋਮੀਟਰ ਦਾ ਸਫ਼ਰ ਤਹਿ ਹੋਵੇਗਾ | ਇਸ ਦਾ ਹਾਈ-ਟੈਕ ਬ੍ਰੇਕਿੰਗ ਸਿਸਟਮ ਤੇ ਚੋਰੀ ਤੋਂ ਬਚਾਅ ਲਈ ਸਮਾਰਟ ਅਲਾਰਮ ਹੈ | ਇਸ ਨੂੰ ਘਰ ਦੇ ਸਧਾਰਨ ਪਲੱਗ ਨਾਲ ਵੀ ਆਸਾਨੀ ਨਾਲ ਚਾਰਜ ਹੋਣ ਦੀ ਸੁਵਿਧਾ ਹੈ | ਬਾਬਾ ਮੋਟਰਜ਼ ਬਟਾਲਾ ਦੇ ਮਾਲਕ ਮਨਿੰਦਰਜੀਤ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਿਰਫ਼ ਸਕੂਟਰ ਵੇਚਣਾ ਨਹੀਂ, ਸਗੋਂ ਗਾਹਕਾਂ ਨੂੰ ਬਿਹਤਰੀਨ ਸਰਵਿਸ ਦੇਣਾ ਹੈ | ਉਨ੍ਹਾਂ ਦੱਸਿਆ ਕਿ ਇਥੇ ਗਾਹਕਾਂ ਲਈ ਬਹੁਤ ਘੱਟ ਡਾਊਨ ਅਦਾਇਗੀ ਅਤੇ ਘੱਟ ਵਿਆਜ ਦਰਾਂ 'ਤੇ ਲੋਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ |