ਪਠਾਨਕੋਟ, 14 ਮਈ (ਸੁਮਿਤ)-ਐਂਜਲਸ ਪਬਲਿਕ ਸਕੂਲ ਮਾਮੂਨ ਪਠਾਨਕੋਟ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲਾਸ 12ਵੀਂ ਦੀਆਂ ਪ੍ਰੀਖਿਆਵਾਂ 2025-26 ਵਿਚ ਅਸਧਾਰਨ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਹਿਊਮੈਨੀਟਿਸ ਵਿਭਾਗ ਦੀ ਵਿਦਿਆਰਥੀ ਮੇਧਾ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਕਾਰਨਿਕਾ ਅਤੇ ਪਾਵਨੀ (ਕਾਮਰਸ) ਅਤੇ ਨਾਜ਼ (ਹਿਊਮੈਨੀਟਿਸ) ਨੇ 97 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਵੈਸ਼ਨਵੀ (ਹਿਊਮੈਨੀਟਿਸ) ਨੇ 96 ਫੀਸਦੀ ਅੰਕ ਪ੍ਰਾਪਤ ਕੀਤੇ | 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਆਯੂਸ਼ੀ (ਕਾਮਰਸ) 94.4 ਫੀਸਦੀ, ਮੈਥਿਲੀ (ਕਾਮਰਸ) 94 ਫੀਸਦੀ, ਕੋਮਲਦੀਪ (ਸਾਇੰਸ) 94 ਫੀਸਦੀ, ਸਕਸ਼ਮ (ਕਾਮਰਸ) 93 ਫੀਸਦੀ, ਵਿਭਾ (ਹਿਊਮੈਨੀਟਿਸ) 92 ਫੀਸਦੀ, ਸਰਗਮ (ਸਾਇੰਸ) 90 ਫੀਸਦੀ, ਅਵੰਤਿਕਾ (ਕਾਮਰਸ) 91 ਫੀਸਦੀ, ਅਕਿ੍ਤ (ਸਾਇੰਸ) 90 ਫੀਸਦੀ ਅਤੇ ਕਾਰੁਨੇਸ਼ (ਕਾਮਰਸ) 90 ਫੀਸਦੀ ਸ਼ਾਮਿਲ ਹਨ | ਸਕੂਲ ਦੇ ਚੇਅਰਮੈਨ ਗੁਰਕਿ੍ਪਾਲ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਸ਼ੀਤਲ ਕਟੋਚ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਮਹਾਨ ਸਫਲਤਾ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ |