11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੋਰਟ ਮੈਰਿਜ ਦੇ ਮਾਮਲੇ ਨੂੰ ਸੁਲਝਾਉਣ ਗਏ ਸਰਪੰਚ ਤੇ ਉਸ ਦੇ ਪੁੱਤਰ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 15-05-2026
ਘਰੋਟਾ, 14 ਮਈ (ਸੰਜੀਵ ਗੁਪਤਾ)-ਨੌਜਵਾਨ ਲੜਕੇ-ਲੜਕੀ ਵਲੋਂ ਕੋਰਟ ਮੈਰਿਜ ਕਰਨ ਤੋਂ ਬਾਅਦ ਮਾਮਲਾ ਸੁਲਝਾਉਣ ਗਏ ਪਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਸ਼ਵਨੀ ਕੁਮਾਰ ਉਰਫ਼ ਸੰਨੀ, ਨੀਤਿਸ਼ ਸ਼ਰਮਾ ਵਾਸੀ ਘਰੋਟਾ ਕਲਾਂ, ਰਾਮ ਲਾਲ ਉਰਫ਼ ਬੰਟੀ ਵਾਸੀ ਅਲੀਵਾਲ ਅਰਾਈਆਂ, ਧਨਰਾਜ ਸਿੰਘ ਉਰਫ਼ ਧਨ, ਕਰਨਦੀਪ ਸਿੰਘ ਵਾਸੀ ਵਡਾਲਾ ਗ੍ਰੰਥੀਆਂ, ਸੁਰਿੰਦਰ ਕੁਮਾਰ ਵਾਸੀ ਹਰਨਾਮ ਨਗਰ, ਸੁਨੀਲ ਕੁਮਾਰ ਵਾਸੀ ਕਲੇਰ ਕਲਾਂ ਸੇਖਵਾਂ, ਸੁਖਦੇਵ ਸਿੰਘ ਵਾਸੀ ਮੂਲਿਆਵਾਲ ਸੇਖਵਾਂ ਬਟਾਲਾ, ਬਲਜੀਤ ਕੁਮਾਰ ਵਾਸੀ ਹਰਦੋਛੰਨੀਆਂ ਗੁਰਦਾਸਪੁਰ, ਜਗਰੂਪ ਸਿੰਘ ਵਾਸੀ ਨਰਪੁਰ ਸਦਰ ਗੁਰਦਾਸਪੁਰ, ਤਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਮਲਕੀਤ ਸਿੰਘ ਵਾਸੀ ਡਡਿਆਲਾ ਨੱਟ ਬਟਾਲਾ ਵਜੋਂ ਹੋਈ ਹੈ | ਥਾਣਾ ਸਦਰ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਪਿੰਡ ਘਰੋਟਾ ਦੇ ਸਰਪੰਚ ਸੰਜੀਵ ਕੁਮਾਰ ਉਰਫ਼ ਰੋਡਾ ਨੇ ਦੱਸਿਆ ਕਿ ਪਿੰਡ ਦੇ ਮੰਗਾ ਨਾਮਕ ਵਿਅਕਤੀ ਦਾ ਫ਼ੋਨ ਆਇਆ ਕਿ ਨੀਤਿਸ਼ ਸ਼ਰਮਾ ਅਤੇ ਸਮਿ੍ਤੀ ਠਾਕੁਰ ਨੇ ਕੋਰਟ ਮੈਰਿਜ ਕਰ ਲਈ ਹੈ ਅਤੇ ਉਹ ਉਨ੍ਹਾਂ ਦੇ ਘਰ ਆਏ ਹੋਏ ਹਨ | ਇਸ 'ਤੇ ਉਹ ਤੁਰੰਤ ਉੱਥੇ ਪਹੁੰਚੇ ਪਰ ਲੜਕਾ-ਲੜਕੀ ਉੱਥੇ ਨਹੀਂ ਮਿਲੇ | ਸ਼ਿਕਾਇਤ ਮੁਤਾਬਿਕ ਕੁਝ ਸਮੇਂ ਬਾਅਦ ਅਸ਼ਵਨੀ ਕੁਮਾਰ ਆਪਣੀ ਮਾਤਾ ਕਸ਼ਮੀਰ ਕੌਰ ਅਤੇ ਨੀਤਿਸ਼ ਸ਼ਰਮਾ ਨਾਲ ਉਸ ਦੇ ਘਰ ਆਏ ਅਤੇ ਕਿਹਾ ਕਿ ਲੜਕਾ-ਲੜਕੀ ਉਨ੍ਹਾਂ ਦੇ ਘਰ ਆਏ ਹੋਏ ਹਨ, ਤੁਸੀਂ ਉਨ੍ਹਾਂ ਨੂੰ ਆਪਣੇ ਘਰ ਭੇਜ ਦਿਓ | ਸਰਪੰਚ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਸੁਮਿਤ ਨਾਲ ਭਜਨ ਲਾਲ ਦੇ ਘਰ ਨੇੜੇ ਪਹੁੰਚੇ ਤਾਂ ਅਸ਼ਵਨੀ ਅਤੇ ਨੀਤਿਸ਼ ਨੇ ਉਨ੍ਹਾਂ ਨੂੰ ਚੁਨੌਤੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇ ਹਿੰਮਤ ਹੈ ਤਾਂ ਲੜਕਾ-ਲੜਕੀ ਨੂੰ ਘਰ ਭੇਜ ਕੇ ਦਿਖਾਓ | ਇਸ ਦੌਰਾਨ ਭਜਨ ਲਾਲ ਦੇ ਘਰ ਵਿਚੋਂ ਉਕਤ ਸਾਰੇ ਵਿਅਕਤੀ ਹਥਿਆਰਾਂ ਸਮੇਤ ਬਾਹਰ ਆ ਗਏ ਅਤੇ ਸਰਪੰਚ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਸ਼ਿਕਾਇਤਕਰਤਾ ਅਨੁਸਾਰ ਹਮਲਾਵਰਾਂ ਨੇ ਕਿਹਾ ਕਿ ਅੱਜ ਇਸ ਨੂੰ ਸਰਪੰਚੀ ਕਰਨ ਦਾ ਮਤਲਬ ਸਮਝਾਉਂਦੇ ਹਾਂ ਅਤੇ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ | ਪੀੜਤ ਸਰਪੰਚ ਨੇ ਦੋਸ਼ ਲਗਾਇਆ ਕਿ ਹਮਲਾਵਰ ਉਸ ਦੇ ਪੁੱਤਰ ਨੂੰ ਘਰ ਅੰਦਰ ਲੈ ਜਾ ਕੇ ਵੀ ਮਾਰਦੇ ਰਹੇ | ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਅਮਿਤ ਮੰਟੂ ਵਲੋਂ ਮੁੱਖ ਮੰਤਰੀ ਦੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਅਗਲੀ ਖ਼ਬਰ ਐਂਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲਾਸ 12ਵੀਂ ਦੀਆਂ ਪ੍ਰੀਖਿਆਵਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24