ਤਾਰਾਗੜ੍ਹ, 14 ਮਈ (ਸੋਹਨ ਲਾਲ)-ਸੀ.ਬੀ.ਐਸ.ਈ. ਕਲਾਸ 12ਵੀਂ ਸੈਸ਼ਨ 2025-26 ਦੇ ਐਲਾਨੇ ਗਏ ਪ੍ਰੀਖਿਆ ਨਤੀਜਿਆਂ ਵਿਚ ਸਾਰਾਂਸ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਸਾਰੇ ਵਿਦਿਆਰਥੀ ਵਧੀਆ ਅੰਕਾਂ ਨਾਲ ਸਫਲ ਹੋਏ | ਮੈਡੀਕਲ ਸਟਰੀਮ ਦੀ ਵਿਦਿਆਰਥਣ ਇਸ਼ਿਕਾ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਅਕਰਸ਼ਿਤ ਨੇ ਨਾਨ-ਮੈਡੀਕਲ ਵਿਚ 87.2 ਫੀਸਦੀ ਅਤੇ ਯੋਗਿਤਾ ਨੇ ਮੈਡੀਕਲ ਸਟਰੀਮ ਵਿਚ 86 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਸੇ ਤਰ੍ਹਾਂ ਇਸ਼ਕਾ ਨੇ 93 ਫੀਸਦੀ ਮੈਡੀਕਲ, ਆਕਰਸ਼ਿਤ 87.2 ਫੀਦਸੀ ਨਾਨ ਮੈਡੀਕਲ, ਯੋਗਿਤਾ 86 ਫੀਸਦੀ ਮੈਡੀਕਲ, ਕਸ਼ਿਸ਼ 84.4 ਫੀਸਦੀ ਕਮਰਸ, ਭਾਵਨਾ 84.2 ਮੈਡੀਕਲ, ਪਲਕ 83.4 ਮੈਡੀਕਲ, ਪ੍ਰਥਮ 82.2 ਫੀਸਦੀ ਕਮਰਸ, ਮਾਨਤਾ 82 ਫੀਸਦੀ ਨਾਨ ਮੈਡੀਕਲ, ਸੋਨੀਆ ਨੇ 80 ਫੀਸਦੀ ਕਮਰਸ 'ਚੋਂ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਮਾਸਟਰ ਕੁਲਦੀਪ ਰਾਜ ਅਤੇ ਪਿ੍ੰਸੀਪਲ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟਾਈ | ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੜੀ ਮਿਹਨਤ ਦੀ ਸਰਾਹਨਾ ਕਰਦਿਆਂ ਸਭ ਦੇ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |