11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੁਤੰਤਰਤਾ ਸੰਗਰਾਮੀ ਹੰਸ ਰਾਜ ਪੀ.ਐਮ. ਸ੍ਰੀ ਸਮਾਰਟ ਸਕੂਲ ਵਿਖੇ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 15-05-2026
ਘਰੋਟਾ, 14 ਮਈ (ਸੰਜੀਵ ਗੁਪਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਸੁਤੰਤਰਤਾ ਸੰਗਰਾਮੀ ਹੰਸ ਰਾਜ ਪੀ.ਐਮ. ਸ੍ਰੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਘਰੋਟਾ ਜ਼ਿਲ੍ਹਾ ਪਠਾਨਕੋਟ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਦਸਵੀਂ ਜਮਾਤ ਦੇ 64 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਇਨ੍ਹਾਂ 64 ਵਿਦਿਆਰਥੀਆਂ ਵਿਚੋਂ ਗਨੀਕਾ ਪੁੱਤਰੀ ਨਰੇਸ਼ ਕੁਮਾਰ ਨੇ ਪਹਿਲੀ ਬਾਜ਼ੀ ਮਾਰ ਕੇ 87.53 ਪ੍ਰਤੀਸ਼ਤ ਅੰਕ, ਬਲਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਨੇ ਦੂਸਰੇ ਨੰਬਰ 'ਤੇ 86.92 ਫੀਸਦੀ ਅੰਕ ਅਤੇ ਲਕਸ਼ਮੀ ਪੁੱਤਰੀ ਨਰਿੰਦਰ ਸਿੰਘ ਨੇ ਤੀਸਰੇ ਨੰਬਰ 'ਤੇ 85 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਉੱਚਾ ਕੀਤਾ | ਇਸ ਦੇ ਨਾਲ ਹੀ 12ਵੀਂ ਜਮਾਤ ਵਿਚੋਂ 101 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ | ਇਨ੍ਹਾਂ 101 ਵਿਦਿਆਰਥੀਆਂ ਵਿਚੋਂ ਸਾਇੰਸ ਸਟਰੀਮ ਵਿਚੋਂ ਦਿਪਤੀ ਪੁੱਤਰੀ ਨਰੇਸ਼ ਕੁਮਾਰ ਨੇ ਪਹਿਲੀ ਬਾਜ਼ੀ ਮਾਰ ਕੇ 91 ਫੀਸਦੀ, ਸਮੀਕਸ਼ਾ ਪੁੱਤਰੀ ਕਿਸ਼ੋਰੀ ਸ਼ਰਮਾ ਨੇ ਦੂਸਰੇ ਨੰਬਰ 'ਤੇ 89.2 ਫੀਸਦੀ, ਆਕਰਿਤੀ ਪੁੱਤਰੀ ਰਾਜਪਾਲ ਨੇ 89 ਫੀਸਦੀ ਅੰਕ ਪ੍ਰਾਪਤ ਕੀਤੇ | ਆਰਟਸ ਸਟਰੀਮ ਵਿਚੋਂ ਤਾਨੀਆ ਪੁੱਤਰੀ ਜੀਵਨ ਲਾਲ ਨੇ ਪਹਿਲੀ ਬਾਜ਼ੀ ਮਾਰ ਕੇ 80.2 ਫੀਸਦੀ, ਸ਼ਿਵਾਨੀ ਪਠਾਨੀਆ ਪੁੱਤਰੀ ਰਕੇਸ਼ ਸਿੰਘ ਦੂਸਰੇ ਨੰਬਰ 'ਤੇ 79.8 ਫੀਸਦੀ ਅਤੇ ਕੁਰੀਤੀ ਪੁੱਤਰੀ ਬਲਵਿੰਦਰ ਸਿੰਘ ਤੀਸਰੇ ਨੰਬਰ 'ਤੇ 78.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਉੱਚਾ ਕੀਤਾ | ਸਕੂਲ ਪਿ੍ੰਸੀਪਲ ਪੰਕਜ ਮਹਾਜਨ, ਐਸ.ਐਮ.ਸੀ. ਕਮੇਟੀ ਚੇਅਰਮੈਨ ਸੰਜੀਵ ਕੁਮਾਰ, ਉਪ ਚੇਅਰਮੈਨ ਸੁਰਿੰਦਰ ਕੁਮਾਰ, ਸਮੂਹ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਪਿ੍ੰਸੀਪਲ ਵਲੋਂ ਹੋਰ ਜ਼ਿਆਦਾ ਪੜ੍ਹਾਈ ਵਿਚ ਮਿਹਨਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ | ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਵਧੀਆ ਨਤੀਜੇ ਨੂੰ ਦੇਖਦੇ ਹੋਏ ਹੋਰਾਂ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਬਣਾਉਣ ਲਈ ਸਕੂਲ ਵਿਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਵਲੋਂ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਾਰਾਂਸ਼ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100 ਫੀਸਦੀ
Ad Position 24