17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦੀ ਬਾਰਵੀਂ ਜਮਾਤ ਦਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 16-05-2026
ਬਟਾਲਾ, 15 ਮਈ (ਹਰਦੇਵ ਸਿੰਘ ਸੰਧੂ)-ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦਾ ਬਾਰਵੀਂ ਮੈਡੀਕਲ ਤੇ ਨਾਨ ਮੈਡੀਕਲ ਦਾ ਨਤੀਜਾ 100 ਫੀਸਦੀ ਰਿਹਾ | ਪਿ੍ੰ. ਧੰਨਰਾਜ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਮੰਨਤਪ੍ਰੀਤ ਕੌਰ ਨੇ 96.4 ਫੀਸਦੀ ਲੈ ਕੇ ਪਹਿਲਾ, ਪ੍ਰਭਪ੍ਰੀਤ ਕੌਰ ਨੇ 95.2 ਫੀਸਦੀ ਅੰਕਾਂ ਨਾਲ ਦੂਸਰਾ ਤੇ ਸਿਮਰਨਦੀਪ ਕੌਰ ਨੇ 95 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਅਰਸ਼ਦੀਪ ਕੌਰ 94 ਫੀਸਦੀ, ਜਸਕੀਰਤ ਕੌਰ ਨੇ 92 ਫੀਸਦੀ, ਨਵਜੋਤ ਕੌਰ ਨੇ 91 ਫੀਸਦੀ ਤੇ ਕਿਰਨਪ੍ਰੀਤ ਕੌਰ ਨੇ 90 ਫੀਸਦੀ ਨੰਬਰ ਹਾਸਿਲ ਕੀਤੇ ਹਨ | ਬਾਕੀ ਸਭ ਬੱਚਿਆਂ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ ਹੈ ਤੇ ਉਨ੍ਹਾਂ ਵਲੋਂ ਅਧਿਆਪਕ ਸਟਾਫ, ਵਿਦਿਆਰਥੀਆਂ ਦੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਹਰਜਿੰਦਰ, ਮਨਪ੍ਰੀਤ, ਜਸਪਾਲ, ਸੰਦੀਪ, ਰਮਨ, ਰਜਵੰਤ, ਮਨਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਬੱਲ ਮੁੜ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਸੁਰਜੀਤ ਸਿੰਘ ਘੁੰਮਣ ਮੈਮੋਰੀਅਲ ਹਾਈ ਸਕੂਲ ਕਲੇਰ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24