17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਾਬਕਾ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਬੱਲ ਮੁੜ ਅਕਾਲੀ ਦਲ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 16-05-2026
ਫਤਹਿਗੜ੍ਹ ਚੂੜੀਆਂ, 15 ਮਈ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਫਤਹਿਗੜ੍ਹ ਚੂੜੀਆਂ ਅੰਦਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਉਸ ਵਕਤ ਵੱਡੀ ਤਾਕਤ ਮਿਲੀ, ਜਦੋਂ ਸਾਬਕਾ ਸ਼ਹਿਰੀ ਪ੍ਰਧਾਨ ਫਤਹਿਗੜ੍ਹ ਚੂੜੀਆਂ ਜੋ ਪਿਛਲੇ ਸਮੇਂ ਦੌਰਾਨ ਕੁਝ ਕਾਰਨਾਂ ਕਰ ਕੇ ਪਾਰਟੀ ਨੂੰ ਛੱਡ ਗਏ ਸਨ, ਉਨ੍ਹਾਂ ਮੁੜ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੂੰ ਆਪਣਾ ਰਾਜਨੀਤਕ ਆਗੂ ਕਬੂਲਦੇ ਹੋਏ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਘਰ ਵਾਪਸੀ ਪਾਈ ਹੈ | ਇਸ ਮੌਕੇ ਸ: ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਕਤਾਰਾਂ ਬੰਨ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਗੇ, ਜਿਨ੍ਹਾਂ ਨਾਲ ਬੈਠ ਕੇ ਵਿਚਾਰ-ਵਟਾਂਦਰਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਫਤਹਿਗੜ੍ਹ ਚੂੜੀਆਂ ਅੰਦਰ ਪਾਰਟੀ ਨੂੰ ਵੱਡੀ ਸ਼ਕਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਜਿਥੇ ਸ੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਸਲ ਦੀ ਚੋਣ ਲਈ ਧੜੱਲੇਦਾਰ ਉਮੀਦਵਾਰ ਖੜੇ ਕਰ ਕੇ ਲੜੀ ਜਾਣੀ ਹੈ, ਉੱਥੇ 2027 ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮਾਂਸਾਰਣੀ ਉਲੀਕੀ ਗਈ ਹੈ | ਉਨ੍ਹਾਂ ਦੱਸਿਆ ਕਿ ਅੱਜ 16 ਮਈ ਨੂੰ ਪਾਰਟੀ ਵਲੋੋਂ ਖੜੇ ਕੀਤੇ ਗਏ ਉਮੀਦਵਾਰਾਂ ਦੇ ਕਾਗਜ ਦਾਖਲ ਕਰਵਾਏ ਜਾਣੇ ਹਨ | ਇਸ ਮੌਕੇ ਕੰਵਰਸੰਦੀਪ ਸਿੰਘ ਲੋਧੀਨੰਗਲ, ਹਰਵਿੰਦਰ ਸਿੰਘ ਰੋਜ਼ ਫਤਹਿਗੜ੍ਹ ਚੂੜੀਆਂ, ਸੰਨੀ ਬੱਲ, ਸੁਖਦੇਵ ਸਿੰਘ, ਕੰਵਲ ਨਿਜਾਮਪੁਰ, ਸੁਰਿੰਦਰ ਕੁਮਾਰ, ਸੁੱਚਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਕਾਦੀਆਂ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਦਸਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਗੁਰੂ ਰਾਮਦਾਸ ਅਕੈਡਮੀ ਰਿਆਲੀ ਕਲਾਂ ਦੀ ਬਾਰਵੀਂ ਜਮਾਤ ਦਾ 100 ਫ਼ੀਸਦੀ ਰਿਹਾ
Ad Position 24