18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੀਪੂ ਹੋਲਡਰ ਐਸੋਸੀਏਸ਼ਨ ਨੇ ਮੰਗਾਂ ਸੰਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਹੀਂ ਮੁੱਖ ਮੰਤਰੀ ਨੰੂ ਭੇਜਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਅਸ਼ੋਕ ਸ਼ਰਮਾ)-ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਮੰਗਾਂ ਨੰੂ ਲੈ ਕੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਣ ਲਾਲ ਭਾਗੋਕਾਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੇਰੀ ਰਸੋਈ ਸਕੀਮ ਚਾਲੂ ਕੀਤੀ ਜਾ ਰਹੀ ਹੈ, ਜਿਸ ਵਿਚ ਡੀਪੂ ਹੋਲਡਰਾਂ ਨੰੂ ਪ੍ਰਤੀ ਬੈਗ 50 ਰੁਪਏ ਕਮਿਸ਼ਨ ਦਿੱਤੀ ਜਾਵੇ, ਕਿਉਂਕਿ ਡੀਪੂ ਹੋਲਡਰ ਆਪਣੇ ਸਾਧਨਾਂ ਰਾਹੀਂ ਕਣਕ ਦੀ ਢੋਆ ਢੁਆਈ ਕਰਦੇ ਹਨ ਅਤੇ ਉਨ੍ਹਾਂ ਨੰੂ ਅਨਲੋਡਿੰਗ ਤੇ ਨਾ ਹੀ ਢੋਆ ਢੁਆਈ ਦੇ ਪੈਸੇ ਦਿੱਤੇ ਜਾਂਦੇ ਹਨ | ਇਸ ਲਈ ਮਹਿਕਮਾ ਤੁਰੰਤ ਅਨਲੋਡਿੰਗ ਦੇ ਪੈਸੇ ਜਾਰੀ ਕਰੇ | ਉਨ੍ਹਾਂ ਕਿਹਾ ਕਿ ਜਿਹੜੇ ਡੀਪੂ 2021 ਵਿਚ ਬਣੇ ਸਨ, ਸਰਕਾਰ ਨੇ ਅਲਾਟ ਵੀ ਕਰ ਦਿੱਤੇ ਸਨ | ਹੁਣ ਦੁਬਾਰਾ ਮਹਿਕਮੇ ਵਲੋਂ ਉਨ੍ਹਾਂ ਦੀ ਇੰਟਰਵਿਊ ਲਈ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਜਿਹੜੇ ਪਹਿਲਾਂ ਤੋਂ ਡੀਪੂ ਚਲਾ ਰਹੇ ਹਨ, ਉਨ੍ਹਾਂ ਨੰੂ ਹੀ ਡੀਪੂ ਦੁਬਾਰਾ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਵਰਕਰ ਡੀਪੂ ਹੋਲਡਰਾਂ ਨੰੂ ਤੰਗ ਪ੍ਰੇਸ਼ਾਨ ਕਰਦੇ ਹਨ ਕਿ ਸਰਕਾਰ ਵਲੋਂ ਦਿੱਤਾ ਜਾ ਰਿਹਾ ਰਾਸ਼ਨ ਸਾਡੇ ਘਰਾਂ ਵਿਚ ਵੰਡਿਆ ਜਾਵੇ | ਜਿਸ ਦੀ ਐਸੋਸੀਏਸ਼ਨ ਨੇ ਵਿਰੋਧਤਾ ਕਰਦਿਆਂ ਕਿਹਾ ਕਿ ਸਰਕਾਰੀ ਕਣਕ ਸਰਕਾਰੀ ਕਣਕ ਡੀਪੂਆਂ 'ਤੇ ਵੀ ਵੰਡੀ ਜਾਵੇਗੀ ਅਤੇ ਜੇਕਰ ਕੋਈ ਡੀਪੂ ਹੋਲਡਰ ਕੁਤਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਵਿਅਕਤੀ ਇਸ ਕੰਮ ਵਿਚ ਵਿਘਨ ਪਾਉਂਦਾ ਹੈ ਉਸ ਖ਼ਿਲਾਫ਼ ਵਿਭਾਗ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ 282 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, 18 ਮਈ ਨੂੰ ਹੋਵੇਗੀ ਜਾਂਚ ਅਗਲੀ ਖ਼ਬਰ ਬੀ. ਕੇ. ਯੂ.ਡਕੌਦਾ ਨੇ ਅੱਡਾ ਗਾਹਲੜੀ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
Ad Position 24