19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੁਖਜਿੰਦਰ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਇੰਟਰਨੈਸ਼ਨਲ ਨਰਸਿਜ਼ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਪੰਕਜ ਸ਼ਰਮਾ)-ਸੁਖਜਿੰਦਰ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਇੰਟਰਨੈਸ਼ਨਲ ਨਰਸਿਜ਼ ਡੇਅ ਮਨਾਇਆ ਗਿਆ | ਇਸ ਮੌਕੇ ਕਰਵਾਏ ਮੁਕਾਬਲੇ 'ਚ ਜੀ.ਐਨ.ਐਮ, ਏ.ਐਨ.ਐਮ, ਬੀ.ਐਸ.ਸੀ ਨਰਸਿੰਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਨਰਸਿੰਗ ਪੇਸ਼ੇ ਦੀ ਮਹੱਤਤਾ ਨੰੂ ਦਰਸਾਉਂਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ | ਚੇਅਰਮੈਨ ਸਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਰਸਿੰਗ ਸਿਰਫ਼ ਇਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਮਹਾਨ ਰੂਪ ਹੈ | ਉਨ੍ਹਾਂ ਵਿਦਿਆਰਥੀਆਂ ਨੰੂ ਅਨੁਸ਼ਾਸਨ, ਇਮਾਨਦਾਰੀ ਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਚਰਨਜੀਤ ਕੌਰ ਚੀਮਾ ਨੇ ਕਿਹਾ ਕਿ ਨਰਸਾਂ ਸਿਹਤ ਸੇਵਾ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਸੇਵਾ ਸਮਾਜ ਲਈ ਅਮੂਲ ਹੈ | ਐਚ.ਓ.ਡੀ ਗੁਰਜੀਤ ਕੌਰ ਤੇ ਹੋਰ ਸਟਾਫ਼ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕੇਅਰ ਵਿੱਥ ਕੰਪੈਸ਼ਨ ਅਤੇ ਨਰਸਿਜ਼ ਆਰ ਦੀ ਹਾਰਟ ਆਫ਼ ਹੈਲਥ ਕੇਅਰ ਵਰਗੇ ਸੁਨੇਹਿਆਂ ਰਾਹੀਂ ਜਾਗਰੂਕ ਕੀਤਾ | ਉਨ੍ਹਾਂ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਤੇ ਯੋਗਦਾਨ ਨੰੂ ਯਾਦ ਕੀਤਾ | ਅੰਤ ਵਿਚ ਜੇਤੂ ਵਿਦਿਆਰਥੀਆਂ ਨੰੂ ਇਨਾਮ ਤੇ ਸਰਟੀਫਿਕੇਟ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਮੈਮੋਰੀਅਲ ਸੀ.ਸੈਕੰ. ਸਕੂਲ ਬਲਵੰਡਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ
Ad Position 24