19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੇਂਟ ਸੋਲਜਰ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਲਵਲੀ ਯੂਨੀਵਰਸਿਟੀ ਦਾ ਵਿੱਦਿਅਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 17-05-2026
ਬਟਾਲਾ, 16 ਮਈ (ਹਰਦੇਵ ਸਿੰਘ ਸੰਧੂ)-ਕਾਹਨੂੰਵਾਨ ਰੋਡ 'ਤੇ ਸਥਾਪਿਤ ਸੇਂਟ ਸੋਲਜ਼ਰ ਮਾਡਰਨ ਸਕੂਲ ਬਟਾਲਾ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕ ਸੁਖਦੀਪ ਕੌਰ, ਪਿ੍ਆ ਤੇ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਲਵਲੀ ਯੂਨੀਵਰਸਿਟੀ ਜਲੰਧਰ ਦਾ ਇਕ ਜਾਣਕਾਰੀਪੂਰਨ ਤੇ ਪ੍ਰੇਰਣਾਦਾਇਕ ਸਿੱਖਿਆਤਮਕ ਵਿੱਦਿਅਕ ਟੂਰ ਦੇ ਤਹਿਤ ਯੂਨੀਵਰਸਿਟੀ ਦੇ ਪ੍ਰਮੁੱਖ ਪੋ੍ਰਗਰਾਮ ਦਿਸ਼ਾ ਦੇ ਅਧੀਨ ਆਯੋਜਤ ਕੀਤਾ ਗਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਰਕਸ਼ਾਪਾਂ ਤੇ ਸੈਮੀਨਾਰਾਂ ਵਿਚ ਭਾਗ ਲਿਆ | ਇਸ 'ਚ ਸੈਟੇਲਾਈਟ ਦੀ ਵਿਸ਼ੇਸ਼ ਸਿਖਲਾਈ ਬਾਰੇ ਸ਼ੈਸਨ ਵਿਸ਼ੇਸ ਖਿੱਚ ਦਾ ਕੇਂਦਰ ਰਿਹਾ, ਜਿਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਅੰਤਰਿਕਸ਼ ਤਕਨਾਲੋਜੀ ਬਾਰੇ ਗਿਆਨ ਪ੍ਰਾਪਤ ਹੋਇਆ | ਇਸ ਤੋਂ ਇਲਾਵਾ ਇਲੈਕਟ੍ਰਾਨਿਕ ਵਾਹਨ ਲੈਬ, ਰੋਬੋਟਿਕਸ ਲੈਬ ਆਦਿ ਨੂੰ ਦੇਖਿਆ ਤੇ ਸਮਝਿਆ | ਇਹ ਵਿੱਦਿਅਕ ਟੂਰ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਨਾਲ ਭਵਿੱਖ ਦੇ ਕੈਰੀਅਰ ਲਈ ਨਵੀਆਂ ਸੰਭਾਵਨਾਵਾਂ ਉਤਪਨ ਹੋਈਆਂ |
Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਸਿਲੰਡਰ ਆਮ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ, ਪਰ ਦੁਕਾਨਾਂ, ਅਹਾਤਿਆਂ, ਰੇਹੜੀ ਤੇ ਰੈਸਟੋਰੈਂਟਾਂ 'ਚ ਸ਼ਰੇਆਮ... ਅਗਲੀ ਖ਼ਬਰ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਵਿਖੇ ਮੁਫ਼ਤ ਕਰਵਾਏ ਜਾ ਰਹੇ ਸਿੱਖਿਅਤ ਕੋਰਸ-ਡਾ: ਸਤਵਿੰਦਰ <br/>
Ad Position 24