19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਘਰੇਲੂ ਗੈਸ ਸਿਲੰਡਰ ਆਮ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ, ਪਰ ਦੁਕਾਨਾਂ, ਅਹਾਤਿਆਂ, ਰੇਹੜੀ ਤੇ ਰੈਸਟੋਰੈਂਟਾਂ 'ਚ ਸ਼ਰੇਆਮ ਹੋ ਰਿਹਾ ਇਸ ਦਾ ਪ੍ਰਯੋਗ

Ad Position 21
No active advertisement
ਅਜੀਤ ਡੈਸਕ 17-05-2026
ਗੁਰਦਾਸਪੁਰ, 16 ਮਈ (ਗੁਰਪ੍ਰਤਾਪ ਸਿੰਘ)-ਅਮਰੀਕਾ-ਇਰਾਨ ਦਰਮਿਆਨ ਚੱਲ ਰਹੇ ਯੁੱਧ ਦਾ ਅਸਰ ਭਾਰਤ ਦੇਸ਼ ਵਿਚ ਵੀ ਦੇਖਣ ਨੰੂ ਮਿਲ ਰਿਹਾ ਹੈ | ਪੈਟਰੋਲ ਡੀਜ਼ਲ ਅਤੇ ਗੈਸ ਦੇ ਰੇਟਾਂ 'ਚ ਹੋਇਆ ਵਾਧਾ ਇਸ ਦੀ ਸਿੱਧੀ ਉਦਾਹਰਨ ਹੈ | ਅਮਰੀਕਾ ਇਰਾਨ ਦਰਮਿਆਨ ਚੱਲ ਰਹੇ ਯੁੱਧ ਕਾਰਨ ਗੈਸ ਦੀ ਕਮੀ ਦੇ ਚੱਲਦਿਆਂ ਕੁਝ ਗੈਸ ਏਜੰਸੀਆਂ ਵਲੋਂ ਗੈਸ ਬੁਕਿੰਗ ਦੇ ਸਮੇਂ ਵਿਚ ਵਾਧਾ ਕਰ ਦਿੱਤਾ ਗਿਆ | ਜੋ ਬੁਕਿੰਗ ਪਹਿਲਾਂ 22 ਦਿਨਾਂ ਦੇ ਬਾਅਦ ਹੋ ਜਾਂਦੀ ਸੀ, ਉਸ ਦਾ ਸਮਾਂ ਕਈ ਏਜੰਸੀਆਂ ਵਲੋਂ ਵਧਾ ਕੇ 45 ਦਿਨ ਕਰ ਦਿੱਤਾ ਗਿਆ | ਇਥੇ ਹੀ ਬੱਸ ਨਹੀਂ ਇਸ ਨੰੂ ਲੈ ਕੇ ਕੇਂਦਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੁਕਮ ਅਤੇ ਅਪੀਲਾਂ ਵੀ ਕੀਤੀਆਂ ਗਈਆਂ ਹਨ | ਇਸ ਸਭ ਦੇ ਚੱਲਦਿਆਂ ਲੋਕਾਂ ਨੰੂ ਰਸੋਈ ਗੈਸ ਸਿਲੰਡਰ ਪ੍ਰਾਪਤ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਘਰੇਲੂ ਗੈਸ ਸਿਲੰਡਰ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਪ੍ਰਤੀਤ ਹੋ ਰਹੇ ਹਨ | ਪਰ ਅਜਿਹੇ ਵਿਚ ਘਰੇਲੂ ਸਿਲੰਡਰਾਂ ਦਾ ਬਲੈਕ 'ਚ ਗੋਰਖ ਧੰਦਾ ਲਗਾਤਾਰ ਜ਼ੋਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ | ਕਰੀਬ ਇਕ ਹਜ਼ਾਰ ਮੁੱਲ ਵਾਲੇ ਰਸੋਈ ਗੈਸ ਸਿਲੰਡਰ ਨੰੂ ਲੋਕ ਮਜਬੂਰੀ ਵੱਸ 3 ਹਜ਼ਾਰ ਰੁਪਏ ਤੱਕ ਖ਼ਰੀਦ ਰਹੇ ਹਨ | ਇਸ ਦਾ ਸਭ ਤੋਂ ਵੱਧ ਅਸਰ ਸਰਹੱਦੀ ਖੇਤਰ ਜਿਵੇਂ ਦੋਰਾਂਗਲਾ, ਗਾਹਲੜੀ, ਬਹਿਰਾਮਪੁਰ ਅਤੇ ਇਸ ਦੇ ਆਸ ਪਾਸ ਦੇ ਖੇਤਰ ਵਿਚ ਦੇਖਣ ਨੰੂ ਮਿਲ ਰਿਹਾ ਹੈ | ਸ਼ਹਿਰ ਦੀ ਗੱਲ ਕਰੀਏ ਤਾਂ ਹਾਲਾਤ ਪੇਂਡੂ ਖੇਤਰਾਂ ਤੋਂ ਥੋੜ੍ਹੇ ਹੀ ਵੱਖ ਹਨ | ਪਰ ਇਥੇ ਪ੍ਰਸ਼ਾਸਨ ਅਤੇ ਸਰਕਾਰ ਦੀ ਸਭ ਤੋਂ ਵੱਡੀ ਅਣਗਹਿਲੀ ਖਾਣ ਪੀਣ ਵਾਲੀਆਂ ਦੁਕਾਨਾਂ, ਅਹਾਤਿਆਂ, ਰੇਹੜੀਆਂ ਅਤੇ ਰੈਸਟੋਰੈਂਟਾਂ 'ਚ ਵਰਤੇ ਜਾ ਰਹੇ ਘਰੇਲੂ ਗੈਸ ਸਿਲੰਡਰ ਉਜਾਗਰ ਕਰਦੇ ਨਜ਼ਰ ਆ ਰਹੇ ਹਨ | ਇਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜਦੋਂ ਆਮ ਲੋਕਾਂ ਨੰੂ ਘਰੇਲੂ ਰਸੋਈ ਗੈਸ ਸਿਲੰਡਰ ਨਹੀਂ ਮਿਲ ਰਹੇ ਤਾਂ ਇਹੀ ਸਿਲੰਡਰ ਕਮਰਸ਼ੀਅਲ ਕੰਮ ਕਰਨ ਵਾਲਿਆਂ ਨੰੂ ਕਿਥੋਂ ਪ੍ਰਾਪਤ ਹੋ ਰਹੇ ਹਨ | ਸ਼ਹਿਰ ਅੰਦਰ ਕਮਰਸ਼ੀਅਲ ਕੰਮਾਂ ਲਈ ਸ਼ਰੇਆਮ ਵਰਤੇ ਜਾ ਰਹੇ ਘਰੇਲੂ ਗੈਸ ਸਿਲੰਡਰ ਇਹ ਸਾਫ਼ ਸਾਬਤ ਕਰਦੇ ਹਨ ਕਿ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਜਿਸ ਦਾ ਸਿੱਧ ਸਿੱਧਾ ਖ਼ਮਿਆਜ਼ਾ ਆਮ ਲੋਕਾਂ ਨੰੂ ਭੁਗਤਣਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 50% ਛੋਟ 'ਤੇ ਕੱਲ੍ਹ ਨੂੰ ਬਟਾਲਾ ਵਿਖੇ ਉਪਲਬਧ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਲਵਲੀ ਯੂਨੀਵਰਸਿਟੀ ਦਾ ਵਿੱਦਿਅਕ ਟੂਰ ਲਗਾਇਆ
Ad Position 24