ਲੁਧਿਆਣਾ, 16 ਮਈ (ਅ.ਬ.)-ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 50% ਛੋਟ 'ਤੇ 18 ਮਈ ਦਿਨ ਸੋਮਵਾਰ ਨੂੰ ਬਟਾਲਾ ਵਿਖੇ ਲੱਗਣ ਵਾਲੇ ਕੈਂਪ 'ਚ ਉਪਲਬਧ ਹੋਣਗੀਆਂ | ਸੁਣਨ ਸ਼ਕਤੀ ਦੀ ਘਾਟ ਤੋਂ ਪੀੜਤ ਅਤੇ ਉਚ ਕੀਮਤ ਕਾਰਨ ਇਹਨਾਂ ਮਸ਼ੀਨਾਂ ਨੂੰ ਖ਼ਰੀਦਣ ਵਿਚ ਅਸਮਰਥ ਮਰੀਜ਼ਾਂ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ¢ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਬਾਜ਼ਾਰ ਦਰ ਤੋਂ 50% ਛੋਟ 'ਤੇ 3500, 6000, 8000, 11000 ਅਤੇ 14000 ਰੁਪਏ ਵਿਚ ਉਪਲਬਧ ਹੋਣਗੀਆਂ, ਜਿਸਦੀ 1 ਸਾਲ ਦੀ ਗਰੰਟੀ ਵੀ ਹੋਵੇਗੀ | ਇਸ ਲਈ 18 ਮਈ ਦਿਨ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਬਟਾਲਾ ਦੇ ਸ਼ਾਸਤਰੀ ਨਗਰ, ਨੇੜੇ ਜÏਹਲ ਹਸਪਤਾਲ ਵਿਚ ਕੈਂਪ ਦੌਰਾਨ ਜਾਂਚ ਤੋਂ ਬਾਅਦ ਉਪਲਬਧ ਕਰਵਾਈਆਂ ਜਾਣਗੀਆਂ | ਇਸ ਕੈਂਪ ਵਿਚ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀਕਾਂਤ ਅਤੇ ਡਾ. ਮੈਡਮ ਕਾਇਨਤ ਵਿਸ਼ੇਸ਼ ਤੌਰ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ¢ ਹਸਪਤਾਲ ਦੇ ਪ੍ਰਧਾਨ ਡਾ. ਜÏਹਲ ਨੇ ਬਟਾਲਾ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ¢