20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੜਕਾਂ ਦੀਆਂ ਬਰਮਾਂ 'ਤੇ ਹੋਏ ਕਬਜ਼ੇ ਛੁਡਵਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 17-05-2026
ਕਾਹਨੂੰਵਾਨ, 16 ਮਈ (ਨਿਸ਼ਾਨ ਸਿੰਘ ਚਾਹਲ)-ਪੇਂਡੂ ਸੰਪਰਕ ਸੜਕਾਂ ਦੀਆਂ ਬਰਮਾਂ ਦੇ ਇਕ ਵੱਡੇ ਹਿੱਸੇ ਉੱਪਰ ਹੋ ਰਹੇ ਕਬਜ਼ੇ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉਥੇ ਬਰਮਾਂ ਉਤੇ ਹੋਏ ਕਬਜ਼ੇ ਲੜਾਈ-ਝਗੜੇ ਦਾ ਕਾਰਨ ਵੀ ਬਣਦੇ ਹਨ, ਪਰ ਸੜਕਾਂ ਦੇ ਕਿਨਾਰੇ ਲਗਦੇ ਕਿਸਾਨਾਂ ਦੀ ਬਰਮਾਂ ਨੂੰ ਆਪਣੇ ਖੇਤਾਂ ਵਿਚ ਮਿਲਾਉਣ ਦੀ ਲਾਲਸਾ ਘਟਣ ਦਾ ਨਾਂਅ ਹੀ ਨਹੀਂ ਲੈ ਰਹੀ | ਹਾਲਾਂਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੜਕਾਂ ਦੀਆਂ ਬਰਮਾਂ ਉੱਤੇ ਕਬਜ਼ੇ ਨਾ ਕਰਨ, ਸਗੋਂ ਬਰਮਾਂ ਦੇ ਉੱਪਰ ਮਿੱਟੀ ਪਾ ਕੇ ਹੋਰ ਮਜ਼ਬੂਤ ਕਰਨ ਦੀਆਂ ਹਦਾਇਤਾਂ ਅਕਸਰ ਹੀ ਕੀਤੀਆਂ ਜਾਂਦੀਆਂ ਹਨ, ਪਰ ਇਸ ਦੇ ਬਾਵਜੂਦ ਵੀ ਬਰਮਾਂ 'ਤੇ ਮਿੱਟੀ ਨਹੀਂ ਪਾਈ ਜਾਂਦੀ, ਸਗੋਂ ਹਰ ਸਾਲ ਪੇਂਡੂ ਸੰਪਰਕ ਸੜਕਾਂ ਦੇ ਨਾਲ ਲਗਦੇ ਕਿਸਾਨਾਂ ਵਲੋਂ ਬਰਮਾਂ ਨੂੰ ਆਪਣੇ ਖੇਤਾਂ ਵਿਚ ਮਿਲਾਇਆ ਜਾਂਦਾ ਹੈ, ਜਿਸ ਕਾਰਨ ਇਹਨਾਂ ਸੜਕਾਂ ਦੇ ਉੱਪਰ ਦੋ ਵਾਹਨਾਂ ਦਾ ਇਕ ਸਾਥ ਗੁਜਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਦੇ ਚਲਦਿਆਂ ਅਕਸਰ ਹੀ ਵਾਹਨ ਚਾਲਕ ਆਪਸ ਵਿਚ ਲੜਾਈ-ਝਗੜਾ ਕਰਦੇ ਦੇਖੇ ਜਾਂਦੇ ਹਨ, ਪਰ ਮੁਫ਼ਤ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਵਾਲੇ ਲਾਲਚੀ ਕਿਸਾਨਾਂ ਦੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਹੁਕਮਾਂ ਦੀ ਰਤਾ ਵੀ ਪਰਵਾਹ ਨਹੀਂ ਕੀਤੀ ਜਾਂਦੀ | ਇਸ ਇਲਾਕੇ ਦੇ ਸਮਾਜ ਸੇਵੀ ਆਗੂ ਮਨਪ੍ਰੀਤ ਸਿੰਘ ਖਾਲਸਾ, ਜਗਜੀਤ ਸਿੰਘ, ਗੁਰਮੁੱਖ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਰਮਾਂ 'ਤੇ ਕਬਜ਼ੇ ਹੋਣ ਕਾਰਨ ਸੜਕਾਂ ਦੀ ਚੌੜਾਈ ਬਹੁਤ ਥੋੜੀ ਰਹਿ ਜਾਂਦੀ ਹੈ, ਜਿਸ ਕਾਰਨ ਇਕ ਸਾਥ ਦੋ ਵਾਹਨਾਂ ਦਾ ਗੁਜਰਨਾ ਮੁਸ਼ਕਲ ਹੋ ਜਾਂਦਾ ਹੈ | ਜਿਸ ਕਰ ਕੇ ਅਕਸਰ ਹੀ ਵਾਹਨਾਂ ਵਾਲੇ ਇਕ-ਦੂਸਰੇ ਨਾਲ ਲੜਾਈ-ਝਗੜਾ ਕਰਦੇ ਦਿਖਦੇ ਹਨ | ਸਮਾਜ ਸੇਵੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੀਆਂ ਬਰਮਾਂ ਉੱਤੇ ਕਬਜ਼ੇ ਕਰਨ ਵਾਲੇ ਕਿਸਾਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੜਕਾਂ ਦੀਆਂ ਬਰਮਾਂ ਦੇ ਉੱਪਰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਚ ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਡੇਰਾ ਬਾਬਾ ਨਾਨਕ 'ਚ ਲੱਗੇ ਗੰਦਗੀ ਦੇ ਢੇਰ, ਬਿਮਾਰੀਆਂ ਫ਼ੈਲਣ ਦਾ ਡਰ
Ad Position 24