ਗੁਰਦਾਸਪੁਰ, 16 ਮਈ (ਚੱਕਰਾਜਾ)-ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੇ 10ਵੇਂ ਦਿਨ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਡੀ.ਪੀ.ਐੱਫ (ਦੀਨਾਨਗਰ ਪਾਸਟਰ ਫੈਲੋਸ਼ਿਪ) ਦੇ ਸੰਸਥਾਪਕ ਬ੍ਰਦਰ ਵਿਸ਼ਾਲ ਮਸੀਹ ਵੀ ਹਾਜ਼ਰ ਹੋਏ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ | ਜਿਸ ਕਾਰਨ ਸ਼ਹਿਰ ਅੰਦਰ ਗੰਦਗੀ ਫੈਲਣ ਕਾਰਨ ਸਿਹਤ ਸਮੱਸਿਆ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ | ਉਨਾਂ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜੇਕਰ ਕੂੜਾ ਲਗਾਉਣ ਦੀ ਗੱਲ ਹੈ ਤਾਂ ਜਿੰਨੀ ਦੇਰ ਤੱਕ ਕਮੇਟੀ ਦਾ ਗਠਨ ਨਹੀਂ ਹੁੰਦਾ, ਉਹ ਆਪਣੀ ਜ਼ਮੀਨ 'ਚ ਜਗਾ ਦੇਣ ਨੰੂ ਤਿਆਰ ਹਨ, ਜਿਸ 'ਤੇ ਉਹ ਅੱਜ ਵੀ ਕਾਇਮ ਹਨ, ਨਾ ਕਿ ਉਨਾਂ ਵਲੋਂ ਕੂੜਾ ਚੁੱਕਣ ਦੀ ਗੱਲ ਕਹੀ ਗਈ ਸੀ | ਉਨਾਂ ਇਹ ਵੀ ਕਿਹਾ ਕਿ ਜੇਕਰ ਸਫਾਈ ਕਰਮਚਾਰੀ ਹੜਤਾਲ ਦੌਰਾਨ ਕਿਸੇ ਵੀ ਤਰਾਂ ਦੀ ਮਦਦ ਚਾਹੁਣ, ਚਾਹੇ ਉਹ ਲੰਗਰ ਦੀ ਹੋਵੇ ਤਾਂ ਉਸ ਲਈ ਉਹ ਹਮੇਸ਼ਾ ਤਿਆਰ ਹਨ | ਉਨਾਂ ਕਿਹਾ ਕਿ ਮੌਜੂਦਾ ਸਰਕਾਰ ਨੰੂ ਚਾਹੀਦਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਕੱਢਿਆ ਜਾਵੇ | ਡੀ.ਐਮ.ਐੈਫ ਦੀ ਜ਼ਿਲਾ ਪ੍ਰਧਾਨ ਬਲਵਿੰਦਰ ਕੌਰ ਰਾਵਲਪਿੰਡੀ, ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰਪਾਲ ਪਨਿਆੜ ਅਤੇ ਡੀ.ਪੀ.ਐੱਫ ਦੇ ਸੰਸਥਾਪਕ ਬ੍ਰਦਰ ਵਿਸ਼ਾਲ ਮਸੀਹ ਨੇ ਸਫ਼ਾਈ ਕਾਮਿਆਂ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਫ਼ਾਈ ਕਾਮਿਆਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ ਅਤੇ ਜ਼ਰੂਰਤ