20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਰਤ ਹੈਲਥ ਕੇਅਰ ਨੇ ਵਿਸ਼ਵ ਨਰਸਿੰਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 17-05-2026
ਧਾਰੀਵਾਲ, 16 ਮਈ (ਜੇਮਸ ਨਾਹਰ)-ਵਿਸ਼ਵ ਨਰਸਿੰਗ ਦਿਵਸ ਹਰ ਸਾਲ 12 ਮਈ ਨੂੰ ਦੁਨੀਆਂ ਭਰ ਦੀਆਂ ਨਰਸਾਂ ਦੇ ਸਿਹਤ ਸੇਵਾਵਾਂ ਪ੍ਰਤੀ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਤੇ ਇਨ੍ਹਾਂ ਵਲੋਂ ਮਰੀਜ਼ਾਂ ਦੀ ਜਾਨ ਬਚਾਉਣ ਦੇ ਸਬੰਧੀ ਸਖ਼ਤ ਮਿਹਨਤ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ | ਇਹ ਜਾਣਕਾਰੀ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਨੇ ਵਿਸ਼ਵ ਨਰਸਿੰਗ ਦਿਵਸ ਮਨਾਉਣ ਸਮੇਂ ਦਿੱਤੀ | ਉਨ੍ਹਾਂ ਕਿਹਾ ਕਿ ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ | ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ-ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ ਹੈ, ਜਿਸ ਨੇ ਨਰਸਿੰਗ ਕਿੱਤੇ ਨੂੰ ਉਪਜਾਇਆ ਹੈ | ਨਰਸ, ਜੋ ਬਿਨ੍ਹਾਂ ਵਿਤਕਰੇ ਦੇ ਬਿਮਾਰਾਂ ਦੀ ਸੇਵਾ ਕਰਦੀ ਹੈ, ਜਦ ਰੋਗੀ ਤੰਦਰੁਸਤ ਹੋ ਕੇ ਆਪਣੇ ਘਰ ਪਰਤਦਾ ਹੈ ਤਾਂ ਕਿਤੇ ਨਾ ਕਿਤੇ ਉਹ ਨਰਸ ਨੂੰ ਵੀ ਅੰਦਰੋਂ ਦੁਆਵਾਂ ਦਿੰਦਾ ਹੈ | ਇਸ ਮੌਕੇ ਕੋਮਲ ਕੁਮਾਰੀ, ਸਾਨੀਆ ਅਰਾਧਨਾ, ਪ੍ਰੀਆ, ਅਨੂਰੀਤ, ਨੇਹਾ ਹੰਸ, ਸੁਨੀਲ ਮਾਈਕਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਨ. ਈ. ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਨੰਦ ਮਾਡਰਨ ਸੀਨੀ.ਸੈਕੰ.ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24