29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਠਿਆਈ ਦੀ ਦੁਕਾਨ ਤੋਂ ਚੋਰ ਹਜ਼ਾਰਾਂ ਰੁਪਏ ਲੈ ਕੇ ਹੋਇਆ ਰਫੂ ਚੱਕਰ

Ad Position 21
No active advertisement
ਅਜੀਤ ਡੈਸਕ 18-05-2026
ਕਾਹਨੂੰਵਾਨ/ਭੈਣੀ ਮੀਆਂ ਖਾਂ, 17 ਮਈ (ਨਿਸ਼ਾਨ ਸਿੰਘ ਚਾਹਲ/ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਕਸਬਾ ਚੱਕ ਸਰੀਫ ਦੇ ਚੌਕ 'ਚ ਸਥਿਤ ਦੋ ਮੰਜ਼ਿਲਾਂ ਮਠਿਆਈ ਦੀ ਦੁਕਾਨ 'ਚੋਂ ਚੋਰ ਹਜ਼ਾਰਾਂ ਰੁਪਏ ਚੋਰੀ ਕਰਕੇ ਲੈ ਗਏ | ਦੁਕਾਨ ਮਾਲਕ ਰਾਮ ਚੰਦ ਪੁੱਤਰ ਬਾਊ ਰਾਮ ਵਾਸੀ ਪਿੰਡ ਬਲਵੰਡਾ ਨੇ ਦੱਸਿਆ ਕਿ ਅੱਜ ਐਤਵਾਰ ਸਵੇਰੇ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਗੱਲਾ ਖੁੱਲਿਆ ਹੋਇਆ ਸੀ | ਜਦੋਂ ਪੈਸਿਆਂ ਵਾਲੇ ਗੱਲੇ ਨੂੰ ਚੈੱਕ ਕੀਤਾ ਤਾਂ 80 ਹਜ਼ਾਰ ਰੁਪਏ ਗਾਇਬ ਸੀ, ਜੋ ਉਸ ਨੇ ਕਿਸੇ ਨੂੰ ਦੇਣ ਵਾਸਤੇ ਰੱਖੇ ਸਨ | ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਚੋਰਾਂ ਵਲੋਂ ਦੁਕਾਨ ਦੀ ਦੂਸਰੀ ਮੰਜਿਲ ਦੀ ਬਾਰੀ ਦਾ ਕੁੰਡਾ ਤੋੜ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਦੁਕਾਨਦਾਰ ਵਲੋਂ ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਅੰਦਰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ | ਮੌਕੇ 'ਤੇ ਪੁੱਜੀ ਪੁਲਿਸ ਵਲੋਂ ਦੁਕਾਨ ਅੰਦਰ ਲੱਗੇ ਕੈਮਰਿਆਂ ਦੀ ਰਿੰਕਾਡਿੰਗ ਦੇ ਆਧਾਰ 'ਤੇ ਚੋਰੀ ਦੀ ਇਸ ਵਾਰਦਾਤ ਨੂੰ ਸੁਲਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਧਾਰੀਵਾਲ ਵਲੋਂ ਡਾ. ਸੁਰੈਣ ਸਿੰਘ ਵਿਲਖੂ ਯਾਦਗਾਰੀ ਸਨਮਾਨ ਸਮਾਗਮ ਅਗਲੀ ਖ਼ਬਰ ਜੇ ਧੱਕੇਸ਼ਾਹੀ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਵਾਰਡਾਂ ਵਿਚ ਸ਼ਾਨ ਨਾਲ ਜਿੱਤੇਗਾ-ਸਾਬਕਾ ਵਿਧਾਇਕ ਜਥੇਦਾਰ ਜਲ...
Ad Position 24