19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਾਰਡ ਨੰਬਰ 6 ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੀ- ਦਲਜੀਤ ਕੌਰ

Ad Position 21
No active advertisement
ਅਜੀਤ ਡੈਸਕ 19-05-2026
ਧਾਰੀਵਾਲ, 18 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੀ ਜਨਰਲ ਇਸਤਰੀ ਸੀਟ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਲਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਕਈਾ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਾਰਡ ਦੇ ਲੋਕਾਂ ਦੇ ਕੰਮ ਕਰਵਾਉਂਦੇ ਆ ਰਹੇ ਹਨ, ਜਿਸ ਕਰਕੇ ਵਾਰਡ ਦੇ ਵੋਟਰਾਂ ਦੇ ਕਹਿਣ 'ਤੇ ਹੀ ਉਹ ਚੋਣ ਲੜਨ ਲਈ ਉਤਰੇ ਹਨ, ਜਿਸ 'ਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਉਨ੍ਹਾਂ ਦੀ ਲੋਕ ਭਰੋਸੇਯੋਗਤਾ ਦੇਖਦੇ ਹੋਏ ਆਪ ਦਾ ਉਮੀਦਵਾਰ ਬਣਾਇਆ ਹੈ | ਦਲਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਬੇਟੇ ਯੂਥ ਆਗੂ ਅਭੀਜੀਤ ਸਿੰਘ ਤੇ ਵਰਕਰਾਂ ਨਾਲ ਘਰ-ਘਰ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਧਾਰੀਵਾਲ ਦੀ ਵਾਰਡ ਨੰਬਰ 6 ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਝੋਲੀ ਪਾਵਾਂਗੀ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਆਊਟ ਸੋਰਸ ਸਮੇਤ ਮੀਟਰ ਰੀਡਰ ਯੂਨੀਅਨ ਹੜਤਾਲ ਕਰਕੇ ਕੰਮ ਰੱਖਣਗੇ ਠੱਪ-ਆਗੂ ਅਗਲੀ ਖ਼ਬਰ ਜੋਗੀ ਸ੍ਰੀ ਬਸੰਤਨਾਥ ਤੇ ਵਿੱਦਿਆ ਨਾਥ ਦੀ ਬਰਸੀ ਦੇ ਸੰਬੰਧ 'ਚ ਕੱਢੀ ਕਲਸ਼ ਯਾਤਰਾ
Ad Position 24