19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਡੀ.ਸੀ. ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 19-05-2026
ਗੁਰਦਾਸਪੁਰ, 18 ਮਈ (ਚੱਕਰਾਜਾ)-ਗੈਸ ਤੇ ਤੇਲ ਦੀਆਂ ਵਧੀਆਂ ਕੀਮਤਾਂ, ਜਮ੍ਹਾਂਖੋਰੀ ਤੇ ਦੇਸ਼ ਵਿਚ ਫੈਲੀ ਮੰਦਹਾਲੀ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਨੇ ਕਿਹਾ ਕਿ ਮੋਦੀ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਹੋ ਚੁੱਕੀ ਹੈ, ਮੋਦੀ ਸਰਕਾਰ ਦੀਆਂ ਮਾੜੀਆਂ, ਆਰਥਿਕ ਤੇ ਵਿਦੇਸ਼ ਨੀਤੀਆਂ ਕਾਰਨ ਦੇਸ਼ ਦਾ ਹਰ ਨਾਗਰਿਕ ਤਰਾਹ ਤਰਾਹ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਅੱਗੇ ਲੱਗੀਆਂ ਭੀੜਾਂ ਕਿਸੇ ਵੇਲੇ ਵੀ ਭਾਂਬੜ ਦਾ ਰੂਪ ਧਾਰਨ ਕਰ ਸਕਦੀਆਂ ਹਨ, ਇਸ ਲਈ ਮੋਦੀ ਸਰਕਾਰ ਨੂੰ ਵਿਦੇਸ਼ ਨੀਤੀ ਨੂੰ ਸੁਧਾਰ ਕੇ ਅਰਬ ਦੇਸ਼ਾਂ ਤੋਂ ਪਾਈਪ ਲਾਈਨ ਰਾਹੀਂ ਕੱਚਾ ਤੇਲ ਤੇ ਗੈਸ ਦੀ ਸਪਲਾਈ ਕਰਨੀ ਚਾਹੀਦੀ ਹੈ | ਇਸ ਤੋਂ ਇਲਾਵਾ ਡੀਜ਼ਲ ਤੇ ਪੈਟਰੋਲ 'ਤੇ ਟੈਕਸ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਇਸ ਮੌਕੇ ਬਾਬਾ ਸਤਨਾਮ ਸਿੰਘ ਕਾਲੀਆ, ਬੀਬੀ ਕੁਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ, ਕੁਲਵੰਤ ਸਿੰਘ ਮਝੈਲ, ਬੀਬੀ ਸਰਬਜੀਤ ਕੌਰ, ਬਲਕਾਰ ਸਿੰਘ ਅਮੀਪੁਰ, ਜਸਪਾਲ ਸਿੰਘ ਖੁਸ਼ਹਾਲਪੁਰ, ਬਲਜੀਤ ਸਿੰਘ ਅਮੀਪੁਰ, ਧੀਰ ਸਿੰਘ, ਬੀਬੀ ਲਵਪ੍ਰੀਤ ਕੌਰ, ਬੀਬੀ ਹਰਭਜਨ ਕੌਰ, ਸੀਮਾ ਰਾਣੀ, ਜਤਿੰਦਰ ਸਿੰਘ ਸ਼ਹੂਰ, ਲਖਵਿੰਦਰ ਸਿੰਘ, ਗੁਰਭੇਜ ਸਿੰਘ, ਗੁਰਦੀਪ ਸਿੰਘ ਨੌਸ਼ਹਿਰਾ ਮੱਝਾ ਸਿੰਘ, ਨਿਰਮਲ ਸਿੰਘ, ਅਜੇਪਾਲ ਸਿੰਘ, ਸਰਵਣ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕਰਨਗੇ ਰੋਸ ਮੁਜ਼ਾਹਰਾ-ਆਗੂ ਅਗਲੀ ਖ਼ਬਰ ਪਿੰਡ ਹਸਨਪੁਰ ਵਿਖੇ ਦੋ ਰੋਜ਼ਾ ਟੂਰਨਾਮੈਂਟ 'ਚ ਵਿਧਾਇਕ ਪਾਹੜਾ ਨੇ ਕੀਤੀ ਸ਼ਿਰਕਤ
Ad Position 24